Welcome to Perth Samachar

ਅਗਲੇ 2 ਸਾਲਾਂ ’ਚ ਹਜ਼ਾਰਾਂ ਖੁਦਮੁਖਤਿਆਰ ਜੰਗੀ ਰੋਬੋਟ ਤਿਆਰ ਕਰਨ ਦੀ ਯੋਜਨਾ ਬਣਾ ਰਿਹੈ ਅਮਰੀਕਾ

ਅਮਰੀਕਾ ਦੀ ਉਪ-ਰੱਖਿਆ ਮੰਤਰੀ ਕੈਥਲੀਨ ਹਿਕਸ ਨੇ ਇਕ ਭਾਸ਼ਣ ਦੌਰਾਨ ਬਿਆਨ ਦਿੱਤਾ ਕਿ ਚੀਨ ਦੀ ਵਧਦੀ ਤਾਕਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਦੇਸ਼ ਦੀ ਫੌਜ ਅਗਲੇ 2 ਸਾਲਾਂ ਵਿਚ ਹਜ਼ਾਰਾਂ ਖੁਦਮੁਖਤਿਆਰ ਹਥਿਆਰ ਪ੍ਰਣਾਲੀਆਂ ਦੀ ਵਰਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ‘ਖੁਦਮੁਖਤਿਆਰ’ ਦਾ ਅਰਥ ਹੈ ਇੱਕ ਅਜਿਹਾ ਰੋਬੋਟ ਜੋ ਮਨੁੱਖੀ ਦਖਲ ਤੋਂ ਬਿਨਾਂ ਗੁੰਝਲਦਾਰ ਫੌਜੀ ਕਾਰਵਾਈਆਂ ਕਰ ਸਕਦਾ ਹੈ।

ਅਮਰੀਕਾ ਦੀ ਰਿਪਲੀਕੇਟਰ ਪਹਿਲ ਦਾ ਉਦੇਸ਼ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਲਈ ਵੱਡੀ ਗਿਣਤੀ ਵਿਚ ਕਿਫਾਇਤੀ ਪ੍ਰਣਾਲੀਆਂ ਦਾ ਉਤਪਾਦਨ ਕਰਨ ਲਈ ਰੱਖਿਆ ਅਤੇ ਹੋਰ ਤਕਨਾਲੋਜੀ ਕੰਪਨੀਆਂ ਨਾਲ ਤਾਲਮੇਲ ਕਰਨਾ ਹੈ। ਪਿਛਲੇ ਲਗਭਗ ਇਕ ਦਹਾਕੇ ਤੋਂ ਵੱਖ-ਵੱਖ ਪੱਧਰਾਂ ਵਿਚ ਆਜ਼ਾਦ ਸੰਚਾਲਨ ਲਈ ਸਮੱਰਥ ਫੌਜੀ ਪ੍ਰਣਾਲੀਆਂ ਤੇਜ਼ੀ ਨਾਲ ਆਮ ਵਾਂਗ ਹੋਈਆਂ ਹਨ ਪਰ ਅਮਰੀਕੀ ਐਲਾਨ ਸਪਸ਼ਟ ਕਰਦਾ ਹੈ ਕਿ ਜੰਗ ਦਾ ਭਵਿੱਖ ਬਦਲ ਗਿਆ ਹੈ- ਲੜਾਕੇ ਰੋਬੋਟ ਦਾ ਦੌਰ ਆ ਗਿਆ ਹੈ। ਵਿਚਾਰ ਨੂੰ ਹਕੀਕਤ ਵਿਚ ਬਦਲਣ ਦਾ ਸਮਾਂ ਆ ਗਿਆ ਹੈ।

ਪਿਛਲੇ ਦਹਾਕੇ ਵਿੱਚ, ਫੌਜੀ ਉਦੇਸ਼ਾਂ ਲਈ ਉੱਨਤ ਰੋਬੋਟਿਕ ਪ੍ਰਣਾਲੀਆਂ ਦਾ ਮਹੱਤਵਪੂਰਨ ਵਿਕਾਸ ਹੋਇਆ ਹੈ। ਇਹਨਾਂ ਵਿੱਚੋਂ ਕਈ ਤਾਂ ਸੰਸ਼ੋਧਿਤ ਵਪਾਰਕ ਤਕਨਾਲੋਜੀ ‘ਤੇ ਅਧਾਰਤ ਹਨ, ਜੋ ਆਪਣੇ ਆਪ ਵਿੱਚ ਵਧੇਰੇ ਸਮਰਥ, ਸਸਤੀ ਅਤੇ ਵਿਆਪਕ ਤੌਰ ‘ਤੇ ਉਪਲਬਧ ਹੋ ਗਈ ਹੈ।

ਹਾਲ ਹੀ ਵਿੱਚ, ਧਿਆਨ ਇਸ ਗੱਲ ‘ਤੇ ਪ੍ਰਯੋਗ ਕਰਨ ‘ਤੇ ਕੇਂਦਰਿਤ ਹੋ ਗਿਆ ਹੈ ਕਿ ਜੰਗ ਵਿਚ ਇਨ੍ਹਾਂ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕੀਤੀ ਜਾਵੇ। ਯੂਕ੍ਰੇਨ ਵਿਚ ਰੂਸ ਦੀ ਜੰਗ ਨੇ ਦਿਖਾ ਦਿੱਤਾ ਹੈ ਕਿ ਅਸਲ ਦੁਨੀਆ ਵਿਚ ਤਾਇਨਾਤੀ ਲਈ ਤਕਨਾਲੋਜੀ ਤਿਆਰ ਹੈ। ਬਖਤਰਬੰਦ ਵਾਹਨਾਂ ਅਤੇ ਤੋਪਖਾਨੇ ਦਾ ਪਤਾ ਲਗਾਉਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਲਈ ਰੋਬੋਟ ਹਵਾਈ ਵਾਹਨ ਦੀ ਵਿਆਪਕ ਤੌਰ ’ਤੇ ਵਰਤੋਂ ਕੀਤੀ ਗਈ ਹੈ। ਮਿਲਟਰੀ ਰੋਬੋਟ ਬਾਰੇ ਕਦੇ ਸੋਚਿਆ ਜਾਂਦਾ ਸੀ ਪਰ ਹੁਣ ਇਨ੍ਹਾਂ ਦਾ ਸਮਾਂ ਆ ਗਿਆ ਹੈ।

‘ਐਟ੍ਰੀਟੇਬਲ’ ਦਾ ਅਰਥ ਹੈ ਕਿ ਰੋਬੋਟ ਇੰਨਾ ਸਸਤਾ ਹੈ ਕਿ ਉੱਚ-ਪ੍ਰਾਥਮਿਕਤਾ ਵਾਲੇ ਮਿਸ਼ਨ ਵਿਚ ਇਸ ਨੂੰ ਜੋਖ਼ਨ ਵਿਚ ਪਾਉਣ ਅਤੇ ਗੁਆਉਣ ਦਾ ਖ਼ਤਰਾ ਮੋਲ ਲਿਆ ਜਾ ਸਕਦਾ ਹੈ। ਇਹ ਬਹੁਤ ਹੀ ਕਿਫ਼ਾਇਤੀ ਹੋਵੇਗਾ ਤਾਂ ਜੋ ਇਹਨਾਂ ਨੂੰ ਵੱਡੀ ਗਿਣਤੀ ਵਿੱਚ ਖਰੀਦਿਆ ਜਾ ਸਕੇ ਅਤੇ ਜੰਗ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ।

Share this news