Welcome to Perth Samachar
ਸੂਬੇ ਨਿਊ ਸਾਊਥ ਵੇਲਜ਼ ਵਿਚ ਸ਼ਾਰਕ ਦੇ ਹਮਲੇ ਦੀ ਘਟਨਾ ਤੋਂ ਬਾਅਦ ਇਕ ਵਿਅਕਤੀ ਨੂੰ ਉਸ ਦੀ ਲੱਤ ਅਤੇ ਪੈਰ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।
ਸਰਫ ਲਾਈਫ ਸੇਵਿੰਗ NSW ਨੇ ਇੱਕ ਬਿਆਨ ਵਿੱਚ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 10:00 ਵਜੇ, ਰਾਜ ਦੇ ਮੱਧ-ਉੱਤਰੀ ਤੱਟ ‘ਤੇ ਸਥਿਤ ਇੱਕ ਕਸਬੇ, ਪੋਰਟ ਮੈਕਵੇਰੀ ਦੇ ਨੇੜੇ ਸਥਿਤ ਇਕ ਬੀਚ ‘ਤੇ ਸ਼ਾਰਕ ਨੇ 40 ਸਾਲ ਦੇ ਵਿਅਕਤੀ ‘ਤੇ ਪਾਣੀ ਵਿੱਚ ਹਮਲਾ ਕਰ ਦਿੱਤਾ।
ਬਿਆਨ ਦੇ ਅਨੁਸਾਰ, ਖੇਤਰ ਦੇ ਬੀਚ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਸਥਾਨਕ ਨਿਵਾਸੀਆਂ ਨੂੰ ਪਾਣੀ ਤੋਂ ਦੂਰ ਰਹਿਣ ਲਈ ਚੇਤਾਵਨੀ ਦੇਣ ਲਈ ਸਾਈਟ ‘ਤੇ ਸੰਕੇਤ ਚਿੰਨ੍ਹ ਲਗਾਏ ਗਏ ਹਨ। ਸ਼ਾਰਕ ਦੀ ਕਿਸਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਸ਼ਾਰਕ-ਇੰਸੀਡੈਂਟ ਡੇਟਾਬੇਸ ਤੋਂ ਪਤਾ ਲੱਗਾ ਹੈ ਕਿ ਇਸ ਸਾਲ ਹੁਣ ਤੱਕ ਦੇਸ਼ ਭਰ ਵਿੱਚ 8 ਸ਼ਾਰਕ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਦੇ ਨਤੀਜੇ ਵਜੋਂ 2 ਮੌਤਾਂ ਹੋਈਆਂ ਹਨ ਅਤੇ 4 ਲੋਕਾਂ ਦੀਆਂ ਲੱਤਾਂ ਜਾਂ ਬਾਂਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।