Welcome to Perth Samachar

ਆਸਟ੍ਰੇਲੀਆ ‘ਚ ਰਹਿੰਦੀ ਭਾਰਤੀ ਮੂਲ ਦੀ ਮੁਟਿਆਰ ਦੀ ਉੱਚੀ ਚੋਟੀ ਤੋਂ ਡਿੱਗਣ ਕਾਰਨ ਹੋਈ ਮੌਤ

Australia ਦੇ Lamington National Park ਵਿੱਚ ਮਸ਼ਹੂਰ Zenbokuji falls ਵਿਖੇ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ, ਜਿੱਥੇ 22 ਸਾਲਾ ਦੀ ਉਜਵਲਾ ਵੀਮੁਰੁ ਦੀ 20 ਮੀਟਰ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਉਜਵਾਲਾ ਆਪਣੇ ਦੋਸਤਾਂ ਨਾਲ ਟ੍ਰੈਕਿੰਗ ਕਰਨ ਨੈਸ਼ਨਲ ਪਾਰਕ ਗਈ ਸੀ ਤੇ ਉੱਥੇ ਇੱਕ ਚੋਟੀ ‘ਤੇ ਆਪਣਾ ਕੈਮਰੇ ਦਾ ਟ੍ਰਾਇਪੋਡ ਸੰਭਾਲਦਿਆਂ ਅਚਾਨਕ ਚੋਟੀ ਤੋਂ ਡਿੱਗ ਪਈ। ਉਜਵਲਾ ਨੇ ਕੁਝ ਸਮਾਂ ਪਹਿਲਾਂ ਹੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਸੀ। ਸਮੂਹ ਭਾਈਚਾਰੇ ਵਿੱਚ ਇਸ ਖਬਰ ਕਾਰਨ ਸੋਗ ਹੈ।

Share this news