Welcome to Perth Samachar

ਇਸ ਸਾਲ ਲਗਭਗ ਤਿੰਨ ਲੱਖ ਆਸਟ੍ਰੇਲੀਆਈ ਲੋਕਾਂ ਦੇ ਟੈਕਸ ਰਿਫੰਡ ‘ਤੇ ਪਵੇਗਾ ਮੰਦਾ ਅਸਰ

ਏਟੀਓ ਵਲੋਂ ਬਕਾਇਆ ਕਰਜ਼ਿਆਂ ਨੂੰ ਮੁੜ ਸ਼ੁਰੂ ਕਰਨ ਨਾਲ ਲਗਭਗ 300,000 ਆਸਟ੍ਰੇਲੀਅਨ ਲੋਕਾਂ ਦਾ ਇਸ ਸਾਲ ਦਾ ਟੈਕਸ ਰਿਟਰਨ ਪਹਿਲਾਂ ਨਾਲੋਂ ਕਾਫ਼ੀ ਘੱਟ ਸਕਦਾ ਹੈ। 2020 ਦੀਆਂ ਬਲੈਕ ਸਮਰ ਬੁਸ਼ਫਾਇਰਜ਼ ਅਤੇ ਕੋਵਿਡ-19 ਮਹਾਂਮਾਰੀ ਕਾਰਣ ਲੋਕਾਂ ਦੇ ਬਕਾਇਆ ਕਰਜ਼ਿਆਂ ਦੀ ਵਾਪਸੀ ਉੱਤੇ ਰੋਕ ਲਾ ਦਿਤੀ ਗਈ ਸੀ।

ਪਰ ਏ ਟੀ ਓ ਨੇ 2022 ਦੇ ਅੱਧ ਵਿੱਚ ਲੋਕਾਂ ਨੂੰ ਸੁਚੇਤ ਕੀਤੇ ਬਗੈਰ ਇਨ੍ਹਾਂ ਕਰਜ਼ਿਆਂ ਨੂੰ ਮੁੜ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੂੰ ਉਦੋਂ ਇਸ ਬਾਰੇ ਪਤਾ ਲੱਗਿਆ ਜਦੋਂ ਉਨ੍ਹਾਂ ਨੇ ‘ਮਾਈ ਗਵ’ ਵੈੱਬਸਾਈਟ ਦੀ ਡੂੰਘਾਈ ਨਾਲ ਪੜਚੋਲ ਕੀਤੀ। ਏਟੀਓ ਨੇ ਕਿਹਾ ਕਿ ਭਾਵੇਂ ਬਹੁਤ ਵਿਅਕਤੀ ਇੰਨ੍ਹਾ ਕਰਜ਼ਿਆਂ ਬਾਰੇ ਅਣਜਾਣ ਵੀ ਹਨ ਪਰ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਮੈਕਕੈਨ ਫਾਈਨੈਂਸ਼ੀਅਲ ਗਰੁੱਪ ਦੇ ਡਾਇਰੈਕਟਰ ਫਿਲ ਮੈਕਕੈਨ ਨੇ ਏਟੀਓ ਦੇ ਇਸ ਕਦਮ ਉੱਤੇ ਟਿੱਪਣੀ ਕਰਦੇ ਕਿਹਾ ਕਿ “ਏ ਟੀ ਓ ਕੋਲ, ਲੋਕਾਂ ਨੂੰ ਸਮੇਂ ਤੇ ਸੰਚਾਰ ਕਰ ਸੂਚਿਤ ਕਰਨਾ ਅਤੇ ਆਪਣੀਆਂ ਨੀਤੀਆਂ ਵਿਚ ਪਾਰਦਰਸ਼ਤਾ, ਐਸੀਆਂ ਦੋ ਚੀਜ਼ਾਂ ਹਨ ਜੋ ਸਿਸਟਮ ਵਿੱਚ ਵਿਸ਼ਵਾਸ ਬਣਾਈ ਰੱਖਣ ਲਈ ਬਹੁਤ ਅਹਿਮ ਹਨ। ਏ ਟੀ ਓ ਨੂੰ ਇਸ ਬਦਲਾਵ ਬਾਰੇ ਲੋਕਾਂ ਨੂੰ ਕੁਝ ਮਹੀਨਿਆਂ ਦਾ ਨੋਟਿਸ ਦੇਣਾ ਚਾਹੀਦਾ ਸੀ।”

Share this news