Welcome to Perth Samachar
ਕੈਨੇਡਾ ਦੇ ਮੰਤਰੀ ਸ਼ਾਨ ਫਰੇਜ਼ਰ ਨੇ ਸੰਕੇਤ ਦਿੱਤਾ ਹੈ ਕਿ ਕੈਨੇਡਾ ਵਿਚ ਵਿਦਿਆਰਥੀਆਂ ਦੇ ਤੇਜ਼ੀ ਨਾਲ ਆ ਰਹੇ ਹੜ੍ਹ ਕਰਕੇ ਜ਼ਮੀਨ ਦੀਆਂ ਕੀਮਤਾਂ ’ਤੇ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਹੈ। ਸਟੱਡੀ ਵੀਜ਼ੇ ਦਾ ਮੁਲਾਂਕਣ ਕਰਨ ਦੀ ਟਰੂਡੋ ਸਰਕਾਰ ਨੂੰ ਜ਼ਰੂਰਤ ਹੈ ਅਤੇ ਇਸ ’ਤੇ ਡੂੰਘਾਈ ਨਾਲ ਵਿਚਾਰ ਕਰਕੇ ਗਿਣਤੀ ਨੂੰ ਸੀਮਿਤ ਕੀਤਾ ਜਾ ਸਕਦਾ ਹੈ।
ਮੰਤਰੀ ਦੇ ਇਸ ਬਿਆਨ ਨਾਲ ਭਾਰਤੀਆਂ ‘ਤੇ ਡੂੰਘਾ ਅਸਰ ਪਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਭਾਰਤੀਆਂ ਦੇ ਉੱਥੇ ਜਾਣ ਦੇ ਸੁਫ਼ਨੇ ਟੁੱਟ ਸਕਦੇ ਹਨ। ਕੈਨੇਡਾ ਵਿਚ ਲੋਕਾਂ ਦੇ ਰਹਿਣ ਲਈ ਜਗ੍ਹਾ ਘੱਟ ਪੈ ਰਹੀ ਹੈ। ਇਸੇ ਲਈ ਇਹ ਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਤੇ ਲਗਾਮ ਲਗਾਉਣ ਦੀ ਤਿਆਰੀ ਵਿਚ ਹੈ।
ਕੈਨੇਡਾ ਵਿਚ ਪਿਛਲੇ ਸੱਤ ਸਾਲਾਂ ਵਿਚ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਇੱਥੋਂ ਦੇ ਵਸਨੀਕ ਅਸਹਿਜ ਮਹਿਸੂਸ ਕਰ ਰਹੇ ਹਨ। ਕੈਨੇਡਾ ਸਟੱਡੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਸੰਸਥਾਵਾਂ ਕੁਝ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ, ਉਨ੍ਹਾਂ ਨੂੰ ਭਰੋਸੇਯੋਗ ਸੰਸਥਾਵਾਂ ਵਜੋਂ ਮਨੋਨੀਤ ਕੀਤਾ ਜਾਣਾ ਤੈਅ ਹੈ।
ਇਸ ਲਈ ਜੇਕਰ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਅਜਿਹੇ ਕਾਲਜ ਇਸ ਦਾ ਸ਼ਿਕਾਰ ਹੋ ਜਾਣਗੇ, ਜਿਨ੍ਹਾਂ ਦਾ ਉਦੇਸ਼ ਸਿਰਫ ਡਿਗਰੀਆਂ ਦੇਣਾ ਅਤੇ ਬੱਚਿਆਂ ਨੂੰ ਵਰਕ ਪਰਮਿਟ ‘ਤੇ ਭੇਜਣਾ ਹੈ। ਜੇਕਰ ਸਰਕਾਰ ਅਜਿਹਾ ਕੋਈ ਫ਼ੈਸਾਲ ਲੈਂਦੀ ਹੈ ਤਾਂ ਇਸ ਨਾਲ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਝਟਕਾ ਲੱਗਣਾ ਤੈਅ ਹੈ।
ਜ਼ਿਰਕਯੋਗ ਹੈ ਕਿ 2022 ਵਿਚ 184 ਦੇਸ਼ਾਂ ਦੇ 8 ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਆਏ ਸਨ। ਜਦਕਿ 2015 ਵਿੱਚ ਇਹ ਗਿਣਤੀ ਚਾਰ ਲੱਖ ਤੋਂ ਵੀ ਘੱਟ ਸੀ।