Welcome to Perth Samachar

ਕੈਨੇਡਾ ਤੋਂ ਅਮਰੀਕਾ ਭੰਗ ਲਿਜਾਂਦਾ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਲੱਖਾਂ ਦਾ ਸੀ ਮਾਲ

ਬੀਤੇ ਦਿਨੀਂ ਇਕ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਨੂੰ 2 ਮਿਲੀਅਨ ਡਾਲਰ ਦੀ ਭੰਗ(ਮਾਰਿਜੁਆਨਾ) ਸਮੇਤ ਕੈਨੇਡਾ ਅਤੇ ਅਮਰੀਕਾ ਵਿਚਾਲੇ ਅੰਤਰਰਾਸ਼ਟਰੀ ਪੁਲ ਪੀਸ ਬ੍ਰਿਜ ‘ਤੇ ਫੜਿਆ ਗਿਆ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਏਜੰਟ ਡੇਵਿਡ ਸਵੀਚ ਜੂਨੀਅਰ ਵੱਲੋਂ ਦਿੱਤੀ ਸੂਚਨਾ ਅਨੁਸਾਰ ਕਸਟਮ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਭਾਰਤੀ ਮੂਲ ਦੇ ਡਰਾਈਵਰ ਅਜੈਪਾਲ ਢਿੱਲੋਂ ਦੇ ਟਰੱਕ ਵਿਚੋਂ 949 ਕਿਲੋਗ੍ਰਾਮ ਭੰਗ ਅਤੇ 51 ਕਿਲੋਗ੍ਰਾਮ ਨਸ਼ੀਲਾ ਕੀਟਾਮਾਈਨ ਪਦਾਰਥ ਬਰਾਮਦ ਹੋਇਆ।

ਇਹ ਸਭ ਟਰੇਲਰ ਦੇ ਬਕਸੇ ਵਿੱਚ ਲੁਕਾ ਕੇ ਰੱਖਿਆ ਗਿਆ ਸੀ। ਇਸ ਬਰਾਮਦੀ ਮਗਰੋਂ ਟਰੱਕ ਡਰਾਈਵਰ ‘ਤੇ ਵੰਡਣ ਦੇ ਇਰਾਦੇ ਨਾਲ ਭੰਗ ਰੱਖਣ ਅਤੇ ਜਾਣਬੁੱਝ ਕੇ ਅਮਰੀਕਾ ਵਿਚ ਭੰਗ ਆਯਾਤ ਕਰਨ ਦਾ ਦੋਸ਼ ਲਗਾਇਆ ਗਿਆ।

ਸਵੀਚ ਜੂਨੀਅਰ ਨੇ ਦੋਸ਼ ਲਗਾਇਆ ਕਿ ਮਿਸਟਰ ਢਿੱਲੋਂ ਦੇ ਟਰੱਕ ਵਿੱਚ ਇੱਕ ਮੈਨੀਫੈਸਟ ਸੀ, ਜੋ ਦਰਸਾਉਂਦਾ ਸੀ ਕਿ ਉਹ ਜਾਰਜੀਆ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਫਰੋਜ਼ਨ ਵੈਫਲਜ਼ ਦੀ ਖੇਪ ਲਿਜਾ ਰਿਹਾ ਸੀ। ਪਰ ਕਥਿਤ ਤੌਰ ‘ਤੇ ਵੈਫਲਜ਼ ਨੂੰ ਸ਼ਿਪਿੰਗ ਕਰਨ ਵਾਲੀ ਕੰਪਨੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਇੱਕ ਫਰਜ਼ੀ ਮੈਨੀਫੈਸਟ ਹੈ।

Share this news