Welcome to Perth Samachar

ਕੈਨੇਡਾ ਪੁਲਿਸ ‘ਚ ਭਰਤੀ ਹੋਇਆ ਪੰਜਾਬੀ ਗੱਭਰੂ, ਵਧਾਇਆ ਪੰਜਾਬ ਦਾ ਮਾਣ

ਕੈਨੇਡਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਨੇ ਮੁੜ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦਾਖਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਦੇ ਤੇਜਿੰਦਰ ਸਿੰਘ ਦੇ ਸਪੁੱਤਰ ਕਰਨਵੀਰ ਸਿੰਘ ਨੂੰ ਪਿਛਲੇ ਦਿਨੀਂ ਕੈਨੇਡਾ ਪੁਲਿਸ ਨੇ ਭਰਤੀ ਕਰ ਲਿਆ। ਕਰਨਵੀਰ ਸਿੰਘ ਕਰੀਬ 5 ਸਾਲ ਪਹਿਲਾਂ ਉਚੇਰੀ ਵਿੱਦਿਆ ਹਾਸਲ ਕਰਨ ਵਾਸਤੇ ਕੈਨੇਡਾ ਗਿਆ ਸੀ, ਅਤੇ ਐਬਸਫੋਰਡ ਸ਼ਹਿਰ ਵਿਚ ਰਹਿ ਰਿਹਾ ਸੀ।

ਕਰਨਵੀਰ ਦੀ ਉਮਰ ਮਹਿਜ਼ 24 ਸਾਲ ਦੀ ਹੈ, ਅਤੇ ਇੰਨੀ ਸ਼ੋਤੀ ਉਮਰ ਵਿਚ ਉਸਨੇ ਮਾਪਿਆਂ ਦਾ ਨਾਮ ਕੈਨੇਡਾ ਭਰ ਵਿਚ ਰੋਸ਼ਨ ਕਰ ਦਿੱਤਾ। ਇਸਦੇ ਨਾਲ ਹੀ ਇਹ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਭਾਰਤੀਆਂ ਲਈ ਵੀ ਬੇਹੱਦ ਮਾਣ ਵਾਲੀ ਗੱਲ ਹੈ।

ਸੈਕਰਟ ਹਾਰਟ ਕਾਨਵੈਂਟ ਸਕੂਲ ਜਗਰਾਾਓਂ (ਅਲੀਗੜ) ਵਿਚ 10+2 ਪੜ੍ਹਨ ਵਾਲੇ ਕਰਨਵੀਰ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਸਵੱਦੀ ਕਲਾਂ ਨੇ ਪਹਿਲਾਂ ਕੈਨੇਡਾ ਪੁੱਜ ਕੇ ਆਪਣੀ ਪੜਾਈ ਪੂਰੀ ਕੀਤੀ। ਇਸ ਦੇ ਉਪਰੰਤ ਮਿਹਨਤ ਕਰਦਿਆਂ ਪਿਛਲੇ ਦਿਨੀਂ ਕੈਨੇਡਾ ਦੀ ਰਾਇਲ ਕੈਨੇਡੀਅਨ ਮੋਂਟਿਡ ਪੁਲਸ (ਆਰ.ਸੀ.ਐੱਮ.ਪੀ) ਵਿੱਚ ਭਰਤੀ ਹੋ ਗਿਆ।

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਨੇ ਤਕਰੀਬਨ 3 ਮਹੀਨੇ ਪੁਲਿਸ ਦੀ ਟ੍ਰੇਨਿੰਗ ਕੀਤੀ ਅਤੇ ਹੁਣ 2 ਜਨਵਰੀ 2024 ਨੂੰ ਨੌਕਰੀ ‘ਤੇ ਜਾਵੇਗਾ।

Share this news