Welcome to Perth Samachar

ਕੋਰੀਅਰ ਕਰਕੇ ਵਿਦੇਸ਼ਾਂ ‘ਚ ਅਫੀਮ ਭੇਜਣ ਵਾਲੇ ਤਸਕਰ ਚੜ੍ਹੇ ਪੁਲਿਸ ਅੜਿੱਕੇ

ਜਲੰਧਰ ਪੁਲਿਸ ਨੇ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਲੋਂ 5 ਕਿਲੋ ਦੇ ਕਰੀਬ ਅਫੀਮ ਕੂਰੀਅਰ ਰਾਂਹੀ ਵਿਦੇਸ਼ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਗ੍ਰਿਫਤਾਰ ਕੀਤੇ ਤਸਕਰਾਂ ਨੇ ਮੰਨਿਆਂ ਹੈ ਕਿ ਹੁਣ ਤੱਕ ਉਨ੍ਹਾਂ ਵਲੋਂ 2 ਕੁਇੰਟਲ ਦੇ ਕਰੀਬ ਅਫੀਮ ਵਿਦੇਸ਼ਾਂ ਵਿੱਚ ਕੂਰੀਅਰ ਰਾਂਹੀ ਭੇਜੀ ਜਾ ਚੁੱਕੀ ਹੈ। ਇਸ ਗਿਰੋਹ ਦਾ ਮੁੱਖੀ ਵੀ ਵਿਦੇਸ਼ ਤੋਂ ਬੈਠਕੇ ਇਸ ਸਾਰੇ ਧੰਦੇ ਨੂੰ ਚਲਾ ਰਿਹਾ ਹੈ ਤੇ ਇੰਗਲੈਂਡ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

Share this news