Welcome to Perth Samachar

ਗੁਰੂ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ, ਸਿੰਘ ਪੁੱਜੇ ਤਾਂ ਗੀਤਕਾਰ ਮੰਗਣ ਲੱਗਾ ਮਾਫੀਆਂ, ਕਹਿੰਦਾ-ਹੁਣ ਭੁੱਲ੍ਹ ਕੇ ਵੀ ਭੁੱਲ੍ਹ ਨਹੀਂ ਹੋਏਗੀ

ਠਿੰਡਾ : ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਗੀਤਕਾਰ ਮੱਟ ਸ਼ੇਰੋਵਾਲਾ ਨੇ ਹੁਣ ਕੰਨ ਫੜ ਕੇ ਮਾਫੀ ਮੰਗ ਲਈ ਹੈ। ਮੱਟ ਸ਼ੇਰੋਵਾਲਾ ਨੇ ਕਿਹਾ ਕਿ ਉਸ ਕੋਲੋਂ ਜਿਹੜੀ ਭੁੱਲ੍ਹ ਹੋਈ ਹੈ, ਇਸ ਲਈ ਉਹ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗਦਾ ਹੈ, ਉਹ ਭਵਿੱਖ ਵਿਚ ਅਜਿਹੀ ਭੁੱਲ੍ਹ ਨਹੀਂ ਕਰੇਗਾ। ਦੱਸਣਯੋਗ ਹੈ ਕਿ ਮੱਟ ਸ਼ੇਰੋਵਾਲਾ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੋਸ਼ਲ ਮੀਡੀਆ ‘ਤੇ ਕੁਝ ਇਤਰਾਜ਼ਯੋਗ ਗੱਲਾਂ ਪੋਸਟ ਕੀਤੀਆਂ ਸਨ।
ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇ ਚਮਤਕਾਰ ਹੁੰਦਾ ਦਾ ਕੌਣ ਆਪਣੇ ਬੱਚੇ ਮਰਵਾਉਂਦਾ। ਇਸ ਪੋਸਟ ਤੋਂ ਬਾਅਦ ਲਗਾਤਾਰ ਸ਼ੇਰੋਵਾਲਾ ਦਾ ਵਿਰੋਧ ਹੋ ਰਿਹਾ ਸੀ। ਜਿਸ ‘ਤੇ ਹੁਣ ਉਸ ਨੇ ਮੁਆਫ਼ੀ ਮੰਗ ਲਈ ਹੈ। ਇਸ ਦੌਰਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ ਸਿੰਘਾਂ ਨੇ ਕਿਹਾ ਕਿ ਮੱਟ ਸ਼ੇਰੋਵਾਲਾ ਨੇ ਆਪਣੀ ਭੁੱਲ ਬਖਸ਼ਾ ਲਈ ਹੈ, ਲਿਹਾਜ਼ਾ ਹੁਣ ਕੋਈ ਵੀ ਉਸ ਨੂੰ ਫੋਨ ਕਰਕੇ ਮੰਦਾ-ਚੰਗਾ ਨਾ ਬੋਲੇ ਅਤੇ ਉਸ ਦੀਆਂ ਤਸਵੀਰਾਂ ਜਾਂ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਨਾ ਕਰੇ। ਇਸ ਦੌਰਾਨ ਦਮਦਮੀ ਟਕਸਾਲ ਜਥੇ ਦੇ ਸਿੰਘਾਂ ਨੇ ਮੱਟ ਸ਼ੇਰੋਵਾਲਾ ਤੋਂ ਕੰਨ ਫੜ ਕੇ ਬੈਠਕਾਂ ਵੀ ਕਢਵਾਈਆਂ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਇਹ ਕੋਈ ਗਲ਼ਤੀ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
Share this news