Welcome to Perth Samachar
ਵਿਕਟੋਰੀਆ ਪੁਲਿਸ ਵਲੋਂ ਡੇਲਸਫੋਰਡ ਪੱਬ ਦੇ ਬੀਅਰ ਗਾਰਡਨ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਪੰਜ ਲੋਕਾਂ ਦੀ ਹੱਤਿਆ ਦੇ ਦੋਸ਼ ਵਿੱਚ 66-ਸਾਲ ਦੇ ਵਿਲੀਅਮ ਸਵਾਲੇ ਉਤੇ ਡਰਾਈਵਿੰਗ ਸਬੰਧੀ ਪੰਜ ਮਾਮਲੇ, ਲਾਪਰਵਾਹੀ ਕਾਰਨ ਗੰਭੀਰ ਸੱਟ ਲੱਗਣ ਦੇ ਦੋ ਮਾਮਲੇ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਲਾਪਰਵਾਹੀ ਵਾਲੇ ਵਿਵਹਾਰ ਦੇ ਸੱਤ ਦੋਸ਼ ਲਗਾਏ ਗਏ ਹਨ।
ਦੋਸ਼ੀ ਨੇ ਹਾਦਸੇ ਤੋਂ 50 ਮਿੰਟ ਪਹਿਲਾਂ ਵੀ ਇਕ ਟੈਸਟ ਕੀਤਾ ਸੀ ਜਿਸ ਵਿਚ ਉਸਦੀ ਗਲੂਕੋਜ਼ ਘੱਟ ਆਈ ਸੀ। ਦੋਸ਼ੀ ਵਲੋਂ ਵਰਤੀ ਜਾ ਰਹੀ ਸਿਹਤ ਐਪ ਵਲੋਂ ਵੀ ਇਸ ਨੂੰ ਵਾਰ-ਵਾਰ ਚੇਤਾਵਨੀਆਂ ਦਿਤੀਆਂ ਗਈਆਂ ਜਿਸਨੂੰ ਉਹ ਨਜ਼ਰਅੰਦਾਜ਼ ਕਰਦਾ ਰਿਹਾ।
5 ਨਵੰਬਰ, ਹਾਦਸੇ ਵਾਲ਼ੇ ਦਿਨ, ਦੋਸ਼ੀ ਇਕ ਐਸਯੂਵੀ ਗੱਡੀ ਚਲਾ ਰਿਹਾ ਸੀ ਜੋ ਡੇਲਸਫੋਰਡ ਪੱਬ ਦੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਵਿਚ ਜਾ ਵੱਜੀ ਸੀ। ਇਸ ਹਾਦਸੇ ਵਿਚ ਪ੍ਰਤਿਭਾ ਸ਼ਰਮਾ (44), ਉਸਦੀ ਧੀ ਅਨਵੀ (9) ਅਤੇ ਉਨ੍ਹਾਂ ਦੇ ਸਾਥੀ ਜਤਿਨ ਕੁਮਾਰ (30), ਵਿਵੇਕ ਭਾਟੀਆ (38) ਅਤੇ ਉਸਦੇ ਪੁੱਤਰ ਵਿਹਾਨ (11) ਦੀ ਮੌਤ ਹੋ ਗਈ।
ਪਰ ਸਵਾਲੇ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਿਲ ਅਕਸਰ ਆਪਣੇ ਗਲੂਕੋਜ਼ ਦੇ ਪੱਧਰ ਦੀ ਨਿਗਰਾਨੀ ਰੱਖਦਾ ਸੀ ਪਰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਐਪ ਦੁਆਰਾ ਘਟ ਗਲੂਕੋਜ਼ ਦੀ ਚੇਤਾਵਨੀ ਉਹ ਇਸ ਕਾਰਨ ਪਏ ਦੌਰੇ ਕਰਕੇ ਪਛਾਣਨ ਵਿੱਚ ਅਸਮਰੱਥ ਰਿਹਾ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਦੇ ਡੇਲਸਫੋਰਡ ਹੋਟਲ ਬਾਹਰ ਹੋਏ ਹਾਦਸੇ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ, ਲਈ ਇੱਕ 66-ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤੇ ਗਏ ਹਨ। ਇਸ ਦੋਸ਼ੀ ਦੇ ਵਕੀਲ ਮੁਤਾਬਿਕ ਉਹ ਸ਼ਰੀਰ ਵਿਚ ਗਲੂਕੋਜ਼ ਦੀ ਘਾਟ ਸਬੰਧੀ ਚੇਤਾਵਨੀਆਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕਰਦਾ ਰਿਹਾ ਜੋ ਕਿ ਬਾਅਦ ਵਿੱਚ ਇਸ ਹਾਦਸੇ ਦਾ ਮੁੱਖ ਕਾਰਨ ਬਣਿਆ।