Welcome to Perth Samachar

ਪਾਪੂਆ ਗਿਨੀ ‘ਚ ਜਵਾਲਾਮੁਖੀ ਵਿਸਫੋਟ ਕਾਰਨ ਮਚੀ ਹਾਹਾਕਾਰ, ਮਦਦ ਲਈ ਅੱਗੇ ਆਇਆ ਭਾਰਤ

ਪਾਪੂਆ ਨਿਊ ਗਿਨੀ ‘ਚ ਜਵਾਲਾਮੁਖੀ ਫਟਣ ਕਾਰਨ ਉੱਥੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਰਾਹਤ ਸਮੱਗਰੀ ਭੇਜੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ ਨਵੀਂ ਦਿੱਲੀ ਤੋਂ ਇਕ ਵਿਸ਼ੇਸ਼ ਜਹਾਜ਼ ਰਾਹਤ ਸਮੱਗਰੀ ਲੈ ਕੇ ਪਾਪੂਆ ਨਿਊ ਗਿਨੀ ਲਈ ਰਵਾਨਾ ਹੋਇਆ।

ਇਹ ਰਾਹਤ ਸਮੱਗਰੀ ਪਾਪੂਆ ਨਿਊ ਗਿਨੀ ਨੂੰ 10 ਲੱਖ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੇ ਐਲਾਨ ਦਾ ਹਿੱਸਾ ਹੈ। ਰਾਹਤ ਸਮੱਗਰੀ ਵਿੱਚ 11 ਟਨ ਆਫ਼ਤ ਰਾਹਤ ਸਮੱਗਰੀ ਅਤੇ ਛੇ ਟਨ ਮੈਡੀਕਲ ਰਾਹਤ ਸਮੱਗਰੀ ਸ਼ਾਮਲ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਇਹ ਜਾਣਕਾਰੀ ਦਿੱਤੀ। ਰਾਹਤ ਸਮੱਗਰੀ ਵਿੱਚ ਟੈਂਟ, ਸਲੀਪਿੰਗ ਮੈਟ, ਹਾਈਜੀਨ ਕਿੱਟਾਂ, ਖਾਣ-ਪੀਣ ਦੀਆਂ ਵਸਤੂਆਂ, ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ, ਸਰਜੀਕਲ ਆਈਟਮਾਂ ਸਮੇਤ ਮੈਡੀਕਲ ਰਾਹਤ ਸਮੱਗਰੀ, ਸੈਨੇਟਰੀ ਪੈਡ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 20 ਨਵੰਬਰ ਨੂੰ ਪਾਪੂਆ ਨਿਊ ਗਿਨੀ ਦੇ ਮਾਊਂਟ ਉਲਾਵਨ ‘ਚ ਵੱਡਾ ਜਵਾਲਾਮੁਖੀ ਫਟ ਗਿਆ ਸੀ, ਜਿਸ ਕਾਰਨ 26 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਪਿਆ ਸੀ। ਹਿੰਦ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇਸ ਟਾਪੂ ਦੇਸ਼ ਦੀ ਮਦਦ ਲਈ ਭਾਰਤ ਨੇ 10 ਲੱਖ ਡਾਲਰ ਦੀ ਰਾਹਤ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।

Share this news