Welcome to Perth Samachar

ਸਰਕਾਰ ਨੇ ਕੀਤੀ ਪੁਸ਼ਟੀ : ਗਾਜ਼ਾ ‘ਚ ਫਸੇ 20 ਆਸਟ੍ਰੇਲੀਆਈ ਨਾਗਰਿਕਾਂ ਨੂੰ ਸੁਰੱਖਿਅਤ ਲਿਜਾਇਆ ਗਿਆ ਮਿਸਰ

ਇਜ਼ਰਾਇਲ ਹਮਾਸ ਯੁੱਧ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਇਸ ਸਭ ਵਿਚਾਲੇ ਹਰ ਦੇਸ਼ ਗਾਜ਼ਾ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹੋਏ ਨੇ। ਇਸੇ ਦੇ ਮੱਦੇਨਜ਼ਰ ਆਸਟ੍ਰੇਲੀਆਈ ਸਰਕਾਰ ਵੀ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਹੀਲੇ ਕਰ ਰਹੀ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀਐਫਏਟੀ) ਨੇ ਦੱਸਿਆ ਕਿ ਗਾਜ਼ਾ ਵਿੱਚ ਫਸੇ 20 ਆਸਟ੍ਰੇਲੀਆਈ ਨਾਗਰਿਕਾਂ ਨੂੰ ਰਫਾਹ ਸਰਹੱਦ ਪਾਰ ਕਰਕੇ ਮਿਸਰ ਲਿਜਾਇਆ ਗਿਆ ਹੈ।

ਆਸਟ੍ਰੇਲੀਆਈ ਨਾਗਰਿਕਾਂ ਦੇ ਦੋ ਹੋਰ ਪਰਿਵਾਰਕ ਮੈਂਬਰਾਂ ਅਤੇ ਆਸਟ੍ਰੇਲੀਆ ਦੇ ਇੱਕ ਸਥਾਈ ਨਿਵਾਸੀ ਜਿਨ੍ਹਾਂ ਨੇ ਗਾਜ਼ਾ ਛੱਡਣ ਲਈ ਸਰਕਾਰੀ ਸਹਾਇਤਾ ਲਈ DFAT ਨਾਲ ਰਜਿਸਟਰ ਕੀਤਾ ਸੀ, ਨੂੰ ਵੀ ਬਾਹਰ ਕੱਢਿਆ ਗਿਆ। ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਸਰਕਾਰੀ ਮੀਡੀਆ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਰੇਡੀਓ ਨੂੰ ਦੱਸਿਆ ਕਿ ਬਾਹਰ ਕੱਢੇ ਗਏ ਲੋਕਾਂ ਨੂੰ ਆਸਟ੍ਰੇਲੀਆਈ ਕੌਂਸਲਰ ਅਧਿਕਾਰੀਆਂ ਨੇ ਮਿਲ ਕੇ ਕਾਹਿਰਾ ਲਿਜਾਇਆ ਗਿਆ।

ਸਰਕਾਰ ਅਨੁਸਾਰ 65 ਆਸਟ੍ਰੇਲੀਅਨ ਜਿਨ੍ਹਾਂ ਨੇ DFAT ਨਾਲ ਰਜਿਸਟਰ ਕੀਤਾ ਹੈ, ਅਜੇ ਵੀ ਗਾਜ਼ਾ ਵਿੱਚ ਹਨ। ਫੈਡਰਲ ਸਰਕਾਰ ਨੇ ਫਲਸਤੀਨ, ਇਜ਼ਰਾਈਲ ਜਾਂ ਲੇਬਨਾਨ ਛੱਡਣ ਦੇ ਚਾਹਵਾਨ ਨਾਗਰਿਕਾਂ ਲਈ ਕਿਸੇ ਹੋਰ ਵਾਪਸੀ ਉਡਾਣ ਦੀ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ, ਪਰ ਅਕਤੂਬਰ ਵਿੱਚ ਸੰਭਾਵਿਤ ਭਵਿੱਖੀ ਨਿਕਾਸੀ ਯਤਨਾਂ ਵਿੱਚ ਸਹਾਇਤਾ ਲਈ ਦੋ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਦੇ ਜਹਾਜ਼ ਮੱਧ ਪੂਰਬ ਵਿੱਚ ਤਾਇਨਾਤ ਕੀਤੇ ਗਏ ਹਨ।

Share this news