Welcome to Perth Samachar

ਹਾਦਸਿਆਂ ਦੀ ਵੱਧ ਰਹੀ ਗਿਣਤੀ, ਵਿਕਟੋਰੀਆ ਪੁਲਿਸ ਨੇ ਸੜਕ ਸੁਰੱਖਿਆ ਚੇਤਾਵਨੀ ਕੀਤੀ ਜਾਰੀ

ਸ਼ੁੱਕਰਵਾਰ ਨੂੰ ਵਿਕਟੋਰੀਆ ਪੁਲਿਸ ਨੇ ਬਸੰਤ ਰੁੱਤ ਤੋਂ ਪਹਿਲਾਂ ਵਾਹਨ ਚਾਲਕਾਂ ਲਈ ਇਕ ਜ਼ਰੂਰੀ ਸੜਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ।

ਇਹ ਘੋਸ਼ਣਾ ਵੀਰਵਾਰ ਸਵੇਰੇ ਵਾਪਰੇ ਇਕ ਟਰੱਕ ਹਾਦਸੇ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਉੱਤਰ-ਪੂਰਬੀ ਵਿਕਟੋਰੀਆ ਦੇ ਚਿਲਟਰਨ ਵਿੱਚ ਵੈਨਕੇਸ ਰੋਡ ਚੌਰਾਹੇ ‘ਤੇ ਹਿਊਮ ਹਾਈਵੇਅ ‘ਤੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ।

ਵਿਕਟੋਰੀਆ ਪੁਲਿਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਇਸ ਸਾਲ ਹੁਣ ਤੱਕ 197 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੇ ਇਸੇ ਮੌਸਮ ਦੇ ਮੁਕਾਬਲੇ 40 ਵੱਧ ਮੌਤਾਂ ਹਨ।

ਅਥਾਰਟੀ ਨੇ ਕਿਹਾ, “ਬਸੰਤ ਰੁੱਤ ਦੌਰਾਨ ਕਈ ਮੋਟਰਸਾਈਕਲ ਚਾਲਕ ਸੜਕ ‘ਤੇ ਦਿਖਾਈ ਦਿੰਦੇ ਹਨ, ਇਸ ਲਈ ਪੁਲਸ ਸਾਰੇ ਪੁਲਸ ਸਾਰਿਆਂ ਨੂੰ ਚੌਕਸ ਰਹਿਣ ਦੀ ਅਪੀਰ ਕਰ ਰਹੀ ਹੈ।”

 

Share this news