Welcome to Perth Samachar

ਹੈਰਾਨੀਜਨਕ: 2 ਔਰਤਾਂ ਦੇ ਕਾਤਲ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਦਿੱਤੀ ਸਜ਼ਾ

ਅਮਰੀਕਾ ਵਿਚ 2 ਔਰਤਾਂ ਦੇ ਕਾਤਲ ਨੂੰ ਜ਼ਹਿਰ ਦਾ ਟੀਕਾ ਲਾਇਆ ਗਿਆ ਹੈ। 1997 ਵਿਚ ਮਾਈਕਲ ਡੂਆਨ ਜ਼ੈਕ ਨਾਮੀ ਇਕ ਵਿਅਕਤੀ ਨੂੰ ਸੰਨ 1996 ‘ਚ 2 ਔਰਤਾਂ ਦੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਵਲੋਂ ਸੁਣਾਈ ਮੌਤ ਦੀ ਸਜ਼ਾ ‘ਤੇ ਅਮਲ ਕਰਦਿਆਂ ਉਸ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ ਹੈ।

ਸਟੇਟ ਡਿਪਾਰਟਮੈਂਟ ਆਫ ਕੋਰੈਕਸ਼ਨਜ ਦੀ ਸੂਚਨਾ ਅਨੁਸਾਰ ਜ਼ੈਕ ਨੂੰ ਬੀਤੀ ਸ਼ਾਮ ਫਲੋਰਿਡਾ ਸਟੇਟ ਜੇਲ੍ਹ ‘ਚ ਮੌਤ ਦੀ ਸਜ਼ਾ ਦਿੱਤੀ ਗਈ।

ਜ਼ਹਿਰ ਦਾ ਟੀਕਾ ਲਾਉਣ ਤੋਂ ਪਹਿਲਾਂ ਸਵੇਰ ਵੇਲੇ ਜ਼ੈਕ ਨੂੰ ਆਪਣੀ ਪਤਨੀ ਅਤੇ ਧਾਰਮਿਕ ਆਗੂ ਨੂੰ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ। ਅਮਰੀਕੀ ਸੁਪਰੀਮ ਕੋਰਟ ਨੇ ਲੰਘੇ ਸੋਮਵਾਰ ਨੂੰ ਜ਼ੈਕ ਦੇ ਵਕੀਲਾਂ ਵਲੋਂ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਦੀ ਕੀਤੀ ਗਈ ਅਪੀਲ ਵੀ ਰੱਦ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਸੰਨ 1997 ‘ਚ ਜ਼ੈਕ ਨੂੰ ਜੂਨ 1996 ‘ਚ ਰਵੋਨ ਸਮਿੱਥ ਨਾਮੀ ਔਰਤ ਦੇ ਕਤਲ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਕ ਹੋਰ ਔਰਤ ਰੋਸੀਲੋ ਦੇ ਕਤਲ ਦੇ ਮਾਮਲੇ ‘ਚ ਜ਼ੈਕ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।

Share this news