Welcome to Perth Samachar
ਅਥਾਰਟੀ ਦੇ ਮੁੱਖ ਲੋਕਪਾਲ ਡੇਵਿਡ ਲਾਕ ਨੇ ਕਿਹਾ ਕਿ ਘੁਟਾਲੇ ਦੀਆਂ ਕੁੱਲ ਸ਼ਿਕਾਇਤਾਂ ਵਿੱਚ ਖਪਤਕਾਰਾਂ ਸੰਬੰਧੀ ਵਿੱਤੀ ਸ਼ਿਕਾਇਤਾਂ ਦਾ ਵੱਡਾ ਯੋਗਦਾਨ ਹੈ, ਜਿਸ ਵਿੱਚ ਪਿਛਲੇ 12 ਮਹੀਨਿਆਂ ਵਿੱਚ 34 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
‘ਸਕੈਮਵਾਚ’ ਅਨੁਸਾਰ ਰਿਪੋਰਟਾਂ ਦੀ ਵੱਡੀ ਬਹੁਗਿਣਤੀ ਕੁਆਨਟਾਸ ਫ੍ਰੀਕੁਅਨਟ ਫ਼ਲਾਇਰ, ਟੈਲਸਟਰਾ ਅਤੇ ਕੋਲਸ ਲੌਏਲਟੀ ਪ੍ਰੋਗਰਾਮਾਂ ਨਾਲ ਸਬੰਧਤ ਹੈ।
ਇਨ੍ਹਾਂ ਵਰਗੀਆਂ ਹੋਰ ਵੱਡੀਆਂ ਅਤੇ ਜਾਣੀਆਂ-ਪਛਾਣੀਆਂ ਕੰਪਨੀਆਂ ਦੇ ਟੈਕਸਟ ਸੁਨੇਹਿਆਂ ਜਾਂ ਈਮੇਲਾਂ, ਜਿਸ ਵਿਚ ਇਹ ਲਿੱਖਿਆ ਹੋਇਆ ਹੈ ਕਿ ਤੁਹਾਡੇ ਲਾਇਲਟੀ ਪੁਆਇੰਟਸ ਦੀ ਮਿਆਦ ਖਤਮ ਹੋ ਰਹੀ ਹੈ, ਇਹੋ ਜਿਹੇ ਸੁਨੇਹਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ।
ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਅਨੁਸਾਰ ਇਹਨਾਂ ਟੈਕਸਟ ਜਾਂ ਈਮੇਲਾਂ ਵਿੱਚ ਇੱਕ ਫਰਜ਼ੀ ਵੈੱਬਸਾਈਟ ਦੇ ਲਿੰਕ ਸ਼ਾਮਲ ਹੁੰਦੇ ਹਨ ਜੋ ਲੋਕਾਂ ਨੂੰ ਲੌਗ ਇਨ ਕਰਕੇ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਪ੍ਰਦਾਨ ਕਰਨ ਲਈ ਉਕਸਾਉਂਦੀਆਂ ਹਨ ਜਿਸ ਨਾਲ਼ ਔਨਲਾਈਨ ਧੋਖੇ ਨੂੰ ਉਤਸ਼ਾਹ ਮਿਲਦਾ ਹੈ।
ਆਸਟ੍ਰੇਲੀਅਨ ਵਿੱਤੀ ਸ਼ਿਕਾਇਤ ਅਥਾਰਟੀ ਨੇ ਪਿਛਲੇ ਸਾਲ ਧੋਖਾਧੜ੍ਹੀ ਦੇ 6,000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਹੈ। ਉਨ੍ਹਾਂ ਅਨੁਸਾਰ ਪਿਛਲੇ ਵਿੱਤੀ ਸਾਲ ਵਿੱਚ ਘੁਟਾਲੇ ਨਾਲ ਸਬੰਧਤ ਸ਼ਿਕਾਇਤਾਂ ਵਿੱਚ 46 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਿਸ ਵਿਚ ਬਹੁਗਿਣਤੀ ਸ਼ਿਕਾਇਤਾਂ ‘ਕੁਆਨਟਾਸ ਫ੍ਰੀਕੁਅਨਟ ਫ਼ਲਾਇਰ’, ‘ਟੈਲਸਟਰਾ’ ਅਤੇ ‘ਕੋਲਸ ਲੌਏਲਟੀ’ ਪ੍ਰੋਗਰਮਾਂ ਨਾਲ ਸਬੰਧ ਰੱਖਦੀਆਂ ਹਨ।