Welcome to Perth Samachar
ਪਿਛਲੀ ਰਿਪੋਰਟਿੰਗ ਅਵਧੀ ਵਿੱਚ ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਕੋਵਿਡ-19 ਦੀ ਗਿਣਤੀ ਵਧੀ ਹੈ। ਮਾਹਰਾਂ ਅਨੁਸਾਰ ਇਹ ਨਵੀਂ ਲਹਿਰ ਦੀ ਸ਼ੁਰੂਆਤ ਹੋ ਸਕਦੀ ਹੈ।
ਸਿਹਤ ਅਤੇ ਬਜ਼ੁਰਗ ਦੇਖਭਾਲ ਵਿਭਾਗ ਦੇ ਅਨੁਸਾਰ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਅਗਸਤ ਤੋਂ ਬਾਅਦ ਹੌਲੀ-ਹੌਲੀ ਵੱਧ ਰਹੀ ਹੈ। ਅਕਤੂਬਰ ਵਿੱਚ ਪੂਰੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 6,550 ਮਾਮਲੇ ਦਰਜ ਕੀਤੇ ਗਏ ਜੋ ਕਿ ਔਸਤਨ 936 ਮਾਮਲੇ ਪ੍ਰਤੀ ਦਿਨ ਬਣਦਾ ਹੈ। ਰਾਸ਼ਟਰੀ ਪੱਧਰ ‘ਤੇ ਕੋਵਿਡ-19 ਦੇ ਮਾਮਲਿਆਂ ਵਿਚ 23.6 ਫੀਸਦੀ ਦਾ ਵਾਧਾ ਹੋਇਆ ਹੈ।
ਯੂਨੀਵਰਸਿਟੀ ਆਫ਼ ਸਾਊਥ ਆਸਟ੍ਰੇਲੀਆ ਦੇ ਬਾਇਓਸਟੈਟਿਸਟਿਕਸ ਅਤੇ ਮਹਾਂਮਾਰੀ ਵਿਗਿਆਨ ਦੇ ਮੁਖੀ ਪ੍ਰੋਫੈਸਰ ਐਡਰੀਅਨ ਐਸਟਰਮੈਨ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਇਸ ਵਕਤ ‘ਏਰਿਸ’ ਵਾਇਰਸ ਜਿਸ ਨੂੰ ਈਜੀ.5 ਵੀ ਆਖਿਆ ਜਾਂਦਾ ਹੈ ਮੁੱਖ ਵਾਇਰਸ ਹੈ।