Welcome to Perth Samachar
ਗ੍ਰੈਟਨ ਸੰਸਥਾ ਦੀ ਨਵੀਂ ਰਿਪੋਰਟ ਮੁਤਾਬਕ ਵਧੇਰੇ ਆਸਟ੍ਰੇਲੀਅਨ ਲੋਕਾਂ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਅਤੇ ਵੈਕਸੀਨ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਨੀਤੀਆਂ ‘ਤੇ ਮੁੜ ਵਿਚਾਰ ਕਰ ਇਨ੍ਹਾਂ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ ਤਾਂ ਕਿ ਹਸਪਤਾਲਾਂ ਉਤੇ ਦਬਾਅ ਨੂੰ ਘਟਾਇਆ ਜਾ ਸਕੇ।
ਪਿਛਲੇ ਛੇ ਮਹੀਨਿਆਂ ਵਿੱਚ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ ਸਿਰਫ਼ ਇੱਕ ਚੌਥਾਈ (ਤਕਰੀਬਣ 27 ਪ੍ਰਤੀਸ਼ਤ) ਨੇ ਹੀ ਵੈਕਸੀਨ ਲਵਾਈ ਹੈ। ਇਸ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਹੁਣ ਤੱਕ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬਾਲਗਾਂ ਵਿੱਚ ਵੀ ਕੋਵਿਡ-19 ਟੀਕਾਕਰਨ ਦੀ ਦਰ ਸਿਰਫ 25 ਪ੍ਰਤੀਸ਼ਤ ਹੈ।
ਲੋਕਾਂ ਵਿੱਚ ਹੋਰ ਬੀਮਾਰੀਆਂ ਤੋਂ ਆਪਣਾ ਬਚਾਉ ਕਰਨ ਲਈ ਵੀ ਵੈਕਸੀਨ ਦੀ ਮਕਬੂਲੀਅਤ ਵਿੱਚ ਘਾਟ ਦਰਜ ਕੀਤੀ ਗਈ ਹੈ। 70 ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ ਅਧਿਆਂ ਤੋਂ ਵੀ ਘੱਟ ਨੇ ਸ਼ਿੰਗਲਜ਼ ਦਾ ਟੀਕਾ ਲਵਾਇਆ ਹੈ ਅਤੇ ਪੰਜ ਵਿੱਚੋਂ ਇੱਕ ਨੇ ‘ਨਿਊਮੋਕੋਕਲ’ ਬਿਮਾਰੀ ਤੋਂ ਬਚਾਉ ਦਾ ਟੀਕਾ ਲਵਾਇਆ ਹੈ।
ਕੋਵਿਡ-19, ਸ਼ਿੰਗਲਜ਼ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ ਕਰਵਾਉਣ ਵਾਲੇ ਆਸਟ੍ਰੇਲੀਅਨ ਲੋਕਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ। ਇੱਕ ਰਿਪੋਰਟ ਮੁਤਾਬਕ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਮੁੜ ਪ੍ਰੇਰਿਤ ਕਰਨ ਲਈ ਨੀਤੀਆਂ ਵਿੱਚ ਬਦਲਾਅ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ।