Welcome to Perth Samachar

ਆਸਟ੍ਰੇਲੀਆ ਦੇ ਸਮੁੰਦਰ ‘ਚ ਡੁੱਬਿਆ ਭਾਰਤੀ ਨੌਜਵਾਨ, ਪੜ੍ਹੋ ਕਿੰਝ ਵਾਪਰਿਆ ਭਾਣਾ

ਭਾਰਤ ਦੇ ਸੂਬੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦਾ ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਵਿਕਟੋਰੀਆ ਬੀਚ ‘ਤੇ ਸਮੁੰਦਰ ‘ਚ ਨਹਾਉਣ ਗਿਆ ਸੀ। ਉੱਥੇ ਉਸ ਦੀ ਐਨਕ ਪਾਣੀ ‘ਚ ਡਿੱਗ ਗਈ, ਜਿਵੇਂ ਹੀ ਉਸ ਨੇ ਝੁਕ ਕੇ ਐਨਕ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦੀ ਤੇਜ਼ ਲਹਿਰ ਉਸਨੂੰ ਆਪਣੇ ਨਾਲ ਸਮੁੰਦਰ ਦੀ ਡੂੰਘਾਈ ‘ਚ ਖਿੱਚ ਕੇ ਲੈ ਗਈ।

ਉਸਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਧੁੰਦ ਅਤੇ ਹਨ੍ਹੇਰਾ ਇੰਨਾ ਜ਼ਿਆਦਾ ਸੀ ਕਿ ਸਾਹਿਲ ਦਾ ਕੁਝ ਪਤਾ ਨਹੀਂ ਲੱਗਾ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਦੀ ਲਾਸ਼ ਰੁੜ ਕੇ ਦੂਜੇ ਸਮੁੰਦਰ ਦੇ ਛੋਰ ‘ਚ ਪਹੁੰਚ ਗਈ ਸੀ। ਰਾਤ 9 ਵਜੇ ਪੁਲਸ ਨੇ ਲਾਸ਼ ਬਰਾਮਦ ਕੀਤੀ ਅਤੇ ਸਾਹਿਲ ਦੇ ਦੋਸਤਾਂ ਤੋਂ ਪਛਾਣ ਕਰਵਾਈ। ਸਾਹਿਲ ਨੇ ਦੋਸਤਾਂ ਤੋਂ ਪਤਾ ਲੱਗਾ ਕਿ ਸਾਹਿਲ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ।

ਜ਼ਿਕਰਯੋਗ ਹੈ ਕਿ ਸਾਹਿਲ 2016 ‘ਚ ਸਟਡੀ ਵੀਜ਼ੇ ‘ਤੇ ਆਸਟ੍ਰੇਲੀਆ ਗਿਆ ਸੀ। ਉਹ ਮੈਲਬੋਰਨ ‘ਚ ਫਰਨੀਚਰ ਕੰਪਨੀ ‘ਚ ਕੰਮ ਕਰ ਰਿਹਾ ਸੀ। 2 ਸਾਲ ਪਹਿਲਾਂ ਹੀ ਉਸ ਨੂੰ ਪੀ.ਆਰ. ਮਿਲੀ ਸੀ। ਤਕਰੀਬਨ ਤਿੰਨ ਸਾਲ ਪਹਿਲਾ ਉਸਦਾ ਵਿਆਹ ਹੋਇਆ ਸੀ ਅਤੇ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਵਿਚ ਹੀ ਰਹਿੰਦਾ ਸੀ।

Share this news