Welcome to Perth Samachar
ਆਸਟ੍ਰੇਲੀਆ ਭਰ ਵਿੱਚ ਅੱਜ ਦਾ ਦਿਨ Aged Care ਵਰਕਰਾਂ ਲਈ ਇਤਿਹਾਸਿਕ ਹੋ ਨਿਬੜਿਆ ਹੈ, ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਰਿਕਾਰਡਤੋੜ ਵਾਧੇ ਕੀਤੇ ਹਨ। ਤਨਖਾਹਾਂ ਵਿੱਚ 30% ਤੱਕ ਦੇ ਭਾਰੀ ਵਾਧੇ ਕੀਤੇ ਗਏ ਹਨ। ਇਹ ਫੈਸਲਾ ਫੇਅਰ ਵਰਕ ਕਮਿਸ਼ਨ ਦੀ ਮਨਜੂਰੀ ਤੋਂ ਬਾਅਦ ਜੱਗਜਾਹਰ ਕੀਤਾ ਗਿਆ ਹੈ।
ਪਰਸਨਲ ਕੇਅਰ ਕਰਨ ਵਾਲੇ ਕਰਮਚਾਰੀਆਂ ਨੂੰ 18 ਤੋਂ 28% ਤੱਕ ਦਾ ਵਾਧਾ ਤੇ ਹੋਮ ਕੇਅਰ ਕਰਮਚਾਰੀਆਂ ਨੂੰ 15% ਤੋਂ 26% ਤੱਕ ਦਾ ਵਾਧਾ ਮਿਲਿਆ ਹੈ। ਇਹ ਵਾਧਾ ਸਧਾਰਨ ਅਰਥਾਂ ਵਿੱਚ $9 ਪ੍ਰਤੀ ਘੰਟੇ ਦਾ ਵਾਧਾ ਹੈ।