Welcome to Perth Samachar
ਇਜ਼ਰਾਇਲ ਹਮਲੇ ਵਿਚ ਹੁਣ ਤੱਕ ਕਈ ਲੋਕ ਮਾਰੇ ਗਏ, ਜਿਨ੍ਹਾਂ ਵਿਚ ਇੱਕ ਆਸਟ੍ਰੇਲੀਆਈ ਨਾਗਰਿਕ ਵੀ ਸ਼ਾਮਿਲ ਸੀ। ਕੈਨਬਰਾ ਸਰਕਾਰ ਵਲੋਂ ਇਜ਼ਰਾਈਲ ਵਿੱਚ ਹਮਾਸ ਦੇ ਹਮਲਿਆਂ ਵਿੱਚ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਪੇਨੀ ਵੋਂਗ ਅਤੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਰ ਓ’ਨੀਲ ਨੇ ਦੱਸਿਆ ਕਿ ਸਿਡਨੀ ਵਿੱਚ ਜਨਮੀ 66 ਸਾਲਾ ਗੈਲਿਟ ਕਾਰਬੋਨ ਦੀ ਲਾਸ਼ ਗਾਜ਼ਾ ਸਰਹੱਦ ਤੋਂ ਲਗਭਗ 5 ਕਿਲੋਮੀਟਰ ਦੂਰ ਬੇਰੀ ਕਿਬਬੂਟਜ਼ ਵਿੱਚ ਉਸ ਦੇ ਘਰ ਤੋਂ ਕੁਝ ਮੀਟਰ ਦੀ ਦੂਰੀ ‘ਤੇ ਮਿਲੀ। ਇਜ਼ਰਾਈਲ ਵਿੱਚ 12,000 ਤੱਕ ਆਸਟ੍ਰੇਲੀਅਨ ਨਾਗਰਿਕ ਰਹਿ ਰਹੇ ਹਨ।
ਵੋਂਗ ਨੇ ਇੱਕ ਬਿਆਨ ‘ਚ ਕਿਹਾ,”ਆਸਟ੍ਰੇਲੀਅਨ ਸਰਕਾਰ ਨੂੰ ਗੈਲਿਟ ਕਾਰਬੋਨ ਦੀ ਦੁਖਦਾਈ ਮੌਤ ਦੀ ਪੁਸ਼ਟੀ ਮਿਲੀ ਹੈ।” ਸਥਾਨਕ ਮੀਡੀਆ ਅਨੁਸਾਰ ਕਾਰਬੋਨ ਦਾ ਜਨਮ ਸਿਡਨੀ ਵਿੱਚ ਹੋਇਆ ਸੀ ਪਰ ਉਸਨੇ ਆਪਣੇ ਬੱਚਿਆਂ ਨੂੰ ਇਜ਼ਰਾਈਲ ਵਿੱਚ ਪਾਲਿਆ, ਜਿੱਥੇ ਉਸਨੇ ਇੱਕ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ। ਵੋਂਗ ਨੇ ਕਿਹਾ,”ਆਸਟ੍ਰੇਲੀਆ ਹਮਾਸ ਦੁਆਰਾ ਇਜ਼ਰਾਈਲ ‘ਤੇ ਹਮਲਿਆਂ ਦੀ ਸਪੱਸ਼ਟ ਤੌਰ ‘ਤੇ ਨਿੰਦਾ ਕਰਦਾ ਹੈ। ਨਿਰਦੋਸ਼ ਨਾਗਰਿਕਾਂ ਦੀ ਜਾਣਬੁੱਝ ਕੇ ਕਤਲ ਕਰਨ ਦਾ ਕੋਈ ਬਹਾਨਾ ਨਹੀਂ ਹੈ।”
ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਅੰਕੜਿਆਂ ਅਨੁਸਾਰ, “ਇਨ੍ਹਾਂ ਹਮਲਿਆਂ ਵਿੱਚ ਜਾਨੀ ਨੁਕਸਾਨ ਵਿਨਾਸ਼ਕਾਰੀ ਅਤੇ ਅਸਵੀਕਾਰਨਯੋਗ ਹੈ। ਆਸਟ੍ਰੇਲੀਆ ਨੇ ਹਮਲਿਆਂ ਨੂੰ ਰੋਕਣ ਅਤੇ ਬੰਧਕ ਬਣਾਏ ਗਏ ਸਾਰੇ ਲੋਕਾਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਲਈ ਕਿਹਾ ਹੈ।”
ਓ’ਨੀਲ ਨੇ ਕਿਹਾ ਕਿ ਸਰਕਾਰ ਆਸਟ੍ਰੇਲੀਅਨਾਂ ਲਈ ਬਚਾਅ ਉਡਾਣਾਂ ਦੇ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ ਜੋ ਖੇਤਰ ਛੱਡਣਾ ਚਾਹੁੰਦੇ ਹਨ, ਪਰ ਇਸ ਬਾਰੇ ਅੰਤਿਮ ਫ਼ੈਸਲਾ ਵੋਂਗ ਅਤੇ ਡੀਐਫਏਟੀ ਦੁਆਰਾ ਕੀਤਾ ਜਾਵੇਗਾ। ਵੋਂਗ ਨੇ ਮੰਗਲਵਾਰ ਰਾਤ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਜ਼ਰਾਈਲ ਵਿੱਚ ਆਸਟ੍ਰੇਲੀਆਈ ਲੋਕਾਂ ਨੂੰ ਸਰਕਾਰ ਦੁਆਰਾ ਸੰਚਾਲਿਤ ਵਾਪਸੀ ਦੀਆਂ ਉਡਾਣਾਂ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ।