Welcome to Perth Samachar

ਇਸ ਸਾਲ ਘਰਾਂ ਦੀਆਂ ਕੀਮਤਾਂ ‘ਚ 5 ਫੀਸਦੀ ਵਾਧਾ ਹੋਣ ਦੀ ਸੰਭਾਵਨਾ..!

ਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

2023 ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 5 ਪ੍ਰਤੀਸ਼ਤ ਤੱਕ ਦਾ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਭਵਿੱਖਬਾਣੀ ਇਸ ਧਾਰਨਾ ਤੇ ਟਿਕੀ ਹੈ ਕਿ ਭਵਿੱਖ ਵਿਚ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵਲੋਂ ਵਿਆਜ ਦਰਾਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਸ ਸਾਲ ਘਰਾਂ ਦੀਆਂ ਕੀਮਤਾਂ ਵਿਚ ਪਹਿਲਾਂ ਹੀ 2 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਿਆ ਹੈ।

ਆਰ ਈ ਏ ਗਰੁੱਪ ਦੀ ਇੱਕ ਰਿਪੋਰਟ ਦੇ ਅਨੁਸਾਰ ਕੀਮਤਾਂ ਵਿਚ ਸਭ ਤੋਂ ਵੱਧ ਉਛਾਲ ਪਰਥ ਵਿੱਚ ਆਉਣ ਦੀ ਉਮੀਦ ਹੈ ਜਿਥੇ 4 ਤੋਂ 7 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।

ਸਿਡਨੀ ਅਤੇ ਐਡੀਲੇਡ ਵਿੱਚ ਘਰਾਂ ਦੀਆਂ ਕੀਮਤਾਂ 3 ਤੋਂ 6 ਪ੍ਰਤੀਸ਼ਤ ਦੇ ਵਿਚਕਾਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦਕਿ ਬ੍ਰਿਸਬੇਨ ਵਿਚ 1 ਤੋਂ 4 ਪ੍ਰਤੀਸ਼ਤ ਦੇ ਵਿਚਕਾਰ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਮੈਲਬੌਰਨ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ‘ਚ ਨਰਮੀ ਆਉਣ ਦੀ ਸੰਭਾਵਨਾ ਹੈ। ਇਥੇ ਭਾਵੇਂ ਕੀਮਤਾਂ 2 ਪ੍ਰਤੀਸ਼ਤ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਲਬੌਰਨ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ।

ਪਰ ਇਹ ਸਾਰੇ ਪੂਰਵ-ਅਨੁਮਾਨ ਇਸ ਧਾਰਨਾ ਤੇ ਅਧਾਰਤ ਹਨ ਕਿ ਨੇੜਲੇ ਭਵਿੱਖ ਵਿਚ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵਲੋਂ ਵਿਆਜ ਦਰਾਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੈਲਬੌਰਨ ਵਿੱਚ ਪਰੌਪਰਟੀ ਦੀਆਂ ਕੀਮਤਾਂ ‘ਚ ਨਰਮੀ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਲਬੌਰਨ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ।

Share this news