Welcome to Perth Samachar
ਮਾਹਰਾਂ ਮੁਤਾਬਕ ਸੁਣਨ ਦਾ ਅਭਿਆਸ ਕਰਨ ਲਈ ਵੀਡੀਓ ਲੜੀ ‘ਮੀਟ ਦ ਚੈਂਗਜ਼’ ਬਹੁਤ ਲਾਭਦਾਇਕ ਹੋ ਸਕਦੀ ਹੈ। ਇਸ ਵਿੱਚ ਆਈਲੈਟਸ-ਸ਼ੈਲੀ ਦੇ ਪ੍ਰਸ਼ਨਾਂ ਵਾਲਿਆਂ ਵਰਕਸ਼ੀਟਾਂ ਸ਼ਾਮਲ ਕੀਤੀਆਂ ਗਇਆਂ ਹਨ ਜੋ ਕਾਫ਼ੀ ਲਾਭਕਾਰੀ ਹਨ।
ਆਪਣੇ ਪੜ੍ਹਨ ਅਤੇ ਸੁਣਨ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਅੰਗਰੇਜ਼ੀ ਵਿੱਚ ਉਪਸਿਰਲੇਖਾਂ ਦੇ ਨਾਲ ਫਿਲਮਾਂ ਦੇਖੀਆਂ ਜਾ ਸਕਦਿਆਂ ਹਨ। ਆਪਣੀ ਸਮੀਖਿਆ ਕਰਣ ਲਈ ਅਤੇ ਲਿਖਣ ਦਾ ਅਭਿਆਸ ਕਰਨ ਲਈ ਤੁਸੀ ਆਈ ਐਮ ਡੀ ਬੀ ਵਰਗੇ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹੋ।
ਅੰਗਰੇਜ਼ੀ ਵਿੱਚ ਆਪਣੀ ਸ਼ਬਦਾਵਲੀ ਵਧਾਉਣ ਲਈ ਵੱਖ-ਵੱਖ ਵਿਸ਼ਿਆਂ ‘ਤੇ ਖ਼ਬਰਾਂ ਅਤੇ ਲੇਖ ਪੜ੍ਹੋ, ਫੇਰ ਆਪਣੇ ਲਿਖਣ ਦੇ ਹੁਨਰ ਦਾ ਅਭਿਆਸ ਕਰਨ ਲਈ ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿੱਚ ਦੁਬਾਰਾ ਲਿਖਣ ਨਾਲ਼ ਕੁਸ਼ਲਤਾ ਵਿੱਚ ਸੁਧਾਰ ਆ ਸਕਦਾ ਹੈ।
ਕਿਸੇ ਹੋਰ ਨਾਲ ਅੰਗਰੇਜ਼ੀ ਪੜੋ ਅਤੇ ਬੋਲੋ, ਇਸ ਨਾਲ਼ ਤੁਹਾਨੂੰ ਅੰਗਰੇਜ਼ੀ ਨੂੰ ਬਿਹਤਰ ਸਮਝਣ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ਼ ਤੁਸੀ ਇਕੋ ਸਮੇਂ ਬੋਲਣ ਅਤੇ ਪੜਨ ਦਾ ਅਭਿਆਸ ਕਰ ਸਕਦੇ ਹੋ।
ਜੈਨਿਸ ਪੀਟਰਸਨ ਦੇ ਪੋਡਕੈਸਟ ਸੁਣਨ ਨਾਲ ਅੰਗਰੇਜ਼ੀ ਨੂੰ ਸਹੀ ਢੰਗ ਨਾਲ਼ ਬੋਲਣ ਅਤੇ ਲੇਖਾਂ ਦੇ ਮੁੱਖ ਵਿਚਾਰ ਸਮਝਣ ਦੀ ਸੇਧ ਮਿਲ ਸਕਦੀ ਹੈ। ਇਸ ਤੋਂ ਇਲਾਵਾ ਆਈਲੈਟਸ ਦੇ ਅਭਿਆਸ ਟੈਸਟਾਂ ਤੋਂ ਤੁਹਾਨੂੰ ਪ੍ਰਸ਼ਨਾ ਦੀਆਂ ਕਿਸਮਾਂ ਤੋਂ ਜਾਣੂ ਹੋਣ ਵਿੱਚ ਕਾਫ਼ੀ ਮਦਦ ਮਿਲ ਸਕਦੀ ਹੈ ਅਤੇ ਖ਼ਾਸ ਕਰ ਕੇ ਤੁਹਾਨੂੰ ਆਪਣੀ ਅੰਗਰੇਜ਼ੀ ਦੇ ਕਮਜ਼ੋਰ ਖੇਤਰਾਂ ਦਾ ਪਤਾ ਲੱਗ ਸਕਦਾ ਹੈ।
ਅਭਿਆਸ ਲਈ ਬਹੁਤ ਸਾਰੇ ਟੈਸਟ ਔਨਲਾਈਨ ਮੁਫਤ ਉਪਲਬਧ ਹਨ। 2024 ਤੋਂ ਆਸਟ੍ਰੇਲੀਅਨ ਸਰਕਾਰ ਵਿਦਿਆਰਥੀ ਅਤੇ ਅਸਥਾਈ ਗ੍ਰੈਜੂਏਟ ਵੀਜ਼ਿਆਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਵਿੱਚ ਬਦਲਾਅ ਲਿਆ ਰਹੀ ਹੈ। ਆਪਣੇ ਆਈਲੈਟਸ ਸਕੋਰ ਨੂੰ ਬਿਹਤਰ ਬਣਾਉਣ ਲਈ ਮਾਹਰਾਂ ਵਲੋਂ ਕੁੱਝ ਸੁਝਾਵ ਦਿੱਤੇ ਗਏ ਹਨ।