Welcome to Perth Samachar

ਕੋਵਿਡ-19 ਦੀ ਜਾਂਚ ਕਰਨ ਲਈ ਰੈਪਿਡ ਐਂਟੀਜੇਨ ਟੈਸਟ ਦੀ ਕਰੋ ਵਰਤੋਂ

ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਚਲਦਿਆਂ ਇਸ ਦੀ ਸਮੇਂ ਤੇ ਜਾਂਚ ਕਰਨਾ ਬਹੁਤ ਮਹੱਤਵਪੂਰਨ ਹੈ ਤਾਂ ਕਿ ਸਮਾਂ ਰਹਿੰਦੇ ਇਸ ਤੋਂ ਬਚਾਵ ਕੀਤਾ ਜਾ ਸਕੇ। ਲੋਕ ਪਹਿਲਾਂ ਨਾਲੋਂ ਘੱਟ ਰੈਪਿਡ ਐਂਟੀਜੇਨ ਟੈਸਟ ਕਰਦੇ ਪ੍ਰਤੀਤ ਹੋ ਰਹੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਤਿਓਹਾਰਾਂ ਦੇ ਸੀਜ਼ਨ ਵਿੱਚ ਟੈਸਟਿੰਗ ਕਰਨਾ ਅਤੇ ਆਪਣਾ ਬਚਾਵ ਕਰਨਾ ਬਹੁਤ ਮਹੱਤਵਪੂਰਨ ਹੈ।

ਭਾਵੇਂ ਆਸਟ੍ਰੇਲੀਆ ਵਿੱਚ COVID-19 ਲਾਗਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਰਹੀ ਹੈ ਪਰ ਲੋਕਾਂ ਨੂੰ ਕੋਵਿਡ ਹੋਣ ਦਾ ਖ਼ਤਰਾ ਪਹਿਲਾਂ ਨਾਲੋਂ ਘੱਟ ਹੈ। ਰੈਪਿਡ ਐਂਟੀਜੇਨ ਟੈਸਟ ਸਭ ਤੋਂ ਸਹੀ ਨਤੀਜੇ ਉਦੋਂ ਪ੍ਰਦਾਨ ਕਰਦਾ ਹੈ ਜਦੋਂ ਵਾਇਰਸ ਕਰਕੇ ਤੁਹਾਡੀ ਸਾਹ ਪ੍ਰਣਾਲੀ ਪ੍ਰਭਾਵਿਤ ਹੋਈ ਹੋਵੇ ਜਾਂ ਫ਼ਲੂ ਵਰਗੇ ਲੱਛਣ ਹੋਣ।

ਰੈਪਿਡ ਐਂਟੀਜੇਨ ਟੈਸਟ ਪੀਸੀਆਰ ਟੈਸਟਾਂ ਵਾਂਗ ਸੰਵੇਦਨਸ਼ੀਲ ਨਹੀਂ ਹਨ ਇਸ ਕਰਕੇ ਜੇ ਕੋਈ ਰੈਪਿਡ ਐਂਟੀਜੇਨ ਟੈਸਟ ਨਾਲ ਪੋਸਿਟਿਵ ਨਹੀਂ ਆਉਂਦਾ ਤਾਂ ਪੀਸੀਆਰ ਟੈਸਟ ਕਰਨ ਦਾ ਸੁਝਾਵ ਦਿੱਤਾ ਜਾ ਰਿਹਾ ਹੈ। ਬੂਸਟਰ ਟੀਕਿਆਂ ਨਾਲ ਅਪਟੂਡੇਟ ਰਹਿਣਾ, ਉੱਚ-ਜੋਖਮ ਵਾਲੀਆਂ ਥਾਵਾਂ ਵਿੱਚ ਮਾਸਕ ਪਹਿਨਣਾ ਅਤੇ ਟੈਸਟ ਕਰਦੇ ਰਹਿਣਾ ਕੋਵਿਡ-19 ਤੋਂ ਬਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Share this news