Welcome to Perth Samachar

ਘਰੇਲੂ ਹਿੰਸਾ ਤੋਂ ਪੀੜਤ ਕਾਮਿਆਂ ਨੂੰ ਤਨਖਾਹ ਸਹਿਤ ਛੁੱਟੀ ਲੈਣ ਦਾ ਮਿਲੇਗਾ ਹੱਕ

ਆਸਟ੍ਰੇਲੀਆ ਵਿਚ ਨਵੀਆਂ ਨੀਤੀ ਤਬਦੀਲੀਆਂ ਦੇ ਹੇਠ ਆ ਰਹੇ ਬਦਲਾਵਾਂ ਨਾਲ ਹੁਣ ਛੋਟੇ ਕਾਰੋਬਾਰਾਂ ਵਿੱਚ ਕੰਮ ਕਰ ਰਹੇ ਕਾਮੇ ਜੋ ਕਿ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੇ ਹਨ ਹੁਣ 10 ਦਿਨਾਂ ਦੀ ਤਨਖਾਹ ਸਹਿਤ ਛੁੱਟੀ ਲੈਣ ਦੇ ਯੋਗ ਹੋਣਗੇ।

ਰੁਜ਼ਗਾਰ ਅਤੇ ਕਾਰਜ ਸਥਾਨ ਸਬੰਧਾਂ ਦੇ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਉਹ ਇਹ ਅਧਿਕਾਰ ਸਾਰੇ ਕਾਮਿਆਂ ਤੇ ਲਾਗੂ ਕਰਨਾ ਚਾਹੁੰਦੇ ਹਨ। ਸੋਸ਼ਲ ਸਰਵਿਸਿਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਵੀ ਕਿਹਾ ਕਿ ਪਰਿਵਾਰਕ ਹਿੰਸਾ ਦੇ ਪੀੜਤਾਂ ਨੂੰ ਆਮਦਨ ਜਾਂ ਨੌਕਰੀ ਗੁਆਏ ਬਿਨਾਂ ਕੰਮ ਤੋਂ ਇਲਾਵਾ ਨਿੱਜੀ ਸਮਾਂ ਕੱਢਣ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਫਰਵਰੀ ਵਿੱਚ ਲਿਆਂਦੀਆਂ ਗਈਆਂ ਤਬਦੀਲੀਆਂ, ਜਿਸ ਵਿਚ 7 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਜੋ ਕਿ ਵੱਡੇ ਜਾਂ ਦਰਮਿਆਨੇ ਕਾਰੋਬਾਰਾਂ ਲਈ ਕੰਮ ਕਰਦੇ ਸਨ, ਨੂੰ ਇਹ ਅਧਿਕਾਰ ਪਹਿਲਾਂ ਹੀ ਪ੍ਰਦਾਨ ਕਰ ਦਿੱਤੇ ਗਏ ਸਨ। ਇਹ ਤਬਦੀਲੀਆਂ ‘ਕੈਜ਼ੂਅਲ’ ਕਾਮਿਆਂ ਲਈ ਵੀ ਲਾਗੂ ਕੀਤੀਆਂ ਗਈਆਂ ਹਨ।

 

Share this news