Welcome to Perth Samachar

ਚੀਨੀ ਰਾਸ਼ਟਰਪਤੀ ਅੱਗੇ ਬਲੌਗਰ ਨੂੰ ਹਿਰਾਸਤ ‘ਚ ਰੱਖਣ ਦਾ ਮੁੱਦਾ ਉਠਾਉਣਗੇ PM ਅਲਬਾਨੀਜ਼

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤਿੰਨ ਦਿਨਾਂ ਚੀਨ ਦੌਰੇ ਵਾਸਤੇ ਰਵਾਨਾ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਦੌਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੱਤ ਸਾਲਾਂ ਵਿਚ ਚੀਨ ਦਾ ਦੌਰਾ ਕਰਨ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਹੋਣਗੇ, ਉਮੀਦ ਜਤਾਈ ਜਾ ਰਹੀ ਹੈ ਕਿ ਇਸ ਫੇਰੀ ਤੋਂ ਬਾਅਦ ਆਸਟ੍ਰੇਲੀਆ ਤੇ ਚੀਨ ਵਿਚਾਲੇ ਸਬੰਧਾਂ ਵਿਚ ਸੁਧਾਰ ਆਵੇਗਾ।

ਓਧਰ ਦੌਰੇ ‘ਤੇ ਜਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬੀਜਿੰਗ ‘ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਦੌਰਾਨ ਉਹ ਹਿਰਾਸਤ ਵਿਚ ਰੱਖੇ ਗਏ ਇਕ ਆਸਟ੍ਰੇਲੀਅਨ ਬਲਾਗਰ ਦਾ ਮੁੱਦਾ ਉਠਾਉਣਗੇ ਅਤੇ ਮਾਮਲੇ ਵਿੱਚ ਪਾਰਦਰਸ਼ਤਾ ਦੀ ਕਮੀ ਨੂੰ ਲੈ ਕੇ ਵਿਰੋਧ ਦਰਜ ਕਰਵਾਉਣਗੇ।

ਪ੍ਰਧਾਨ ਮੰਤਰੀ ਦੀ ਚੀਨ ਯਾਤਰਾ ਵਪਾਰਕ ਨੀਤੀਆਂ ‘ਤੇ ਕੇਂਦਰਿਤ ਹੈ। ਯਾਂਗ ਹੇਂਗਜੁਨ ਨੂੰ ਦੋਸ਼ੀ ਠਹਿਰਾਏ ਬਿਨਾਂ ਕਰੀਬ ਪੰਜ ਸਾਲਾਂ ਤੋਂ ਨਜ਼ਰਬੰਦ ਰੱਖਿਆ ਗਿਆ ਹੈ। ਸੋਮਵਾਰ ਨੂੰ ‘ਦਿ ਗ੍ਰੇਟ ਹਾਲ ਆਫ ਪੀਪਲ’ ‘ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਦੌਰਾਨ ਸ਼ੀ ਦੇ ਸਾਹਮਣੇ ਰੱਖੇ ਮੁੱਦਿਆਂ ‘ਚ ਯਾਂਗ ਦਾ ਮੁੱਦਾ ਵੀ ਸ਼ਾਮਲ ਹੋਵੇਗਾ।

ਯਾਂਗ ਨੂੰ ਬੀਜਿੰਗ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਹੈ ਅਤੇ ਜਾਸੂਸੀ ਦੇ ਦੋਸ਼ਾਂ ਵਿੱਚ 2021 ਵਿੱਚ ਬੰਦ ਦਰਵਾਜ਼ੇ ਦੀ ਸੁਣਵਾਈ ਤੋਂ ਬਾਅਦ ਫੈਸਲੇ ਦੀ ਉਡੀਕ ਕਰ ਰਿਹਾ ਹੈ। 58 ਸਾਲਾ ਯਾਂਗ ਦੇ ਪਰਿਵਾਰ ਨੂੰ ਡਰ ਹੈ ਕਿ ਉਹ ਮਰ ਗਿਆ ਹੈ।

ਐਂਥਨੀ ਨੇ ਸ਼ੰਘਾਈ ਲਈ ਆਪਣੇ ਜਹਾਜ਼ ‘ਚ ਸਵਾਰ ਹੋਣ ਤੋਂ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਉੱਤਰੀ ਸ਼ਹਿਰ ਡਾਰਵਿਨ ‘ਚ ਪੱਤਰਕਾਰਾਂ ਨੂੰ ਕਿਹਾ, ”ਮੈਂ ਇਹ ਕਹਿਣਾ ਚਾਹਾਂਗਾ ਕਿ ਡਾ. ਯਾਂਗ ਦੇ ਮਾਮਲੇ ਨੂੰ ਸੁਲਝਾਉਣ ਦੀ ਲੋੜ ਹੈ ਅਤੇ ਮੈਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ, ਉਨ੍ਹਾਂ ਦੀ ਨਜ਼ਰਬੰਦੀ ਅਤੇ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਘਾਟ ਬਾਰੇ ਗੱਲ ਕਰਾਂਗਾ।”

ਜ਼ਿਕਰਯੋਗ ਹੈ ਕਿ ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਹਫਤੇ ਯਾਂਗ ਦੇ ਖਿਲਾਫ ਕੇਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਯਾਂਗ ਦੇ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਸੀ।

Share this news