Welcome to Perth Samachar
ਸੈਲਫ ਸਰਵ ‘ਤੇ ਵੱਧ ਰਹੀਆਂ ਗਰੌਸਰੀ ਦੀਆਂ ਚੋਰੀਆਂ ਰੋਕਣ ਲਈ ਕੋਲਸ ਅਤੇ ਵੂਲੀਜ਼ ਵਰਗੇ ਪ੍ਰਮੁੱਖ ਸੁਪਰਮਾਰਕਿਟ ਸਟੋਰ ਸਕੈਨ ਅੱਸੀਸਟ, ਟਰੌਲੀ ਲੌਕ ਅਤੇ ਸਮਾਰਟ ਗੇਟ ਜਿਹੇ ਸੁਰੱਖਿਆ ਉਪਾਅ ਲਾਗੂ ਕਰ ਰਹੇ ਹਨ। ਕੋਲਸ ਨੇ ਹਾਲ ਹੀ ਵਿੱਚ ਆਪਣੇ ਸਾਲਾਨਾ ਮੁਨਾਫੇ ਵਿੱਚ ਰਿਕਾਰਡ ਵਿਕਰੀ ਦੇ ਨਾਲ ਨਾਲ ਸ਼ੋਪਲਿਫਟਿੰਗ ਵਿੱਚ ਵੀ ਰਿਕਾਰਡ ਵਾਧੇ ਦਾ ਐਲਾਨ ਕੀਤਾ ਹੈ।
ਕੋਲਸ ਦੀ ਨਵੀਂ ਮੁਖੀ ਲੀਹ ਵੇਕਰਟ ਦਾ ਕਹਿਣਾ ਹੈ ਕਿ ਜ਼ਿਆਦਾਤਰ ਖਰੀਦਦਾਰ ਇਮਾਨਦਾਰ ਹੁੰਦੇ ਹਨ, ਪਰ ਰਹਿਣ-ਸਹਿਣ ਦੇ ਦਬਾਅ ਨੇ ਮੌਕਾਪ੍ਰਸਤ ਚੋਰੀਆਂ ‘ਚ ਦੁਨੀਆਂ ਭਰ ‘ਚ ਵਾਧਾ ਕੀਤਾ ਹੈ। ਇੰਨ੍ਹਾ ਚੋਰੀਆਂ ਨੂੰ ਨਜਿੱਠਣ ਦੀ ਕੋਸ਼ਿਸ਼ ਵਿੱਚ ਹੁਣ ਪ੍ਰਮੁੱਖ ਸੁਪਰਮਾਰਕਿਟਾਂ ਟਰਾਲੀ ਲਾਕ ਅਤੇ ਸਮਾਰਟ ਗੇਟਾਂ ਵਰਗੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਦੇ ਨਾਲ ਨਾਲ ਸਾਦੇ ਕੱਪੜਿਆਂ ਵਿੱਚ ‘ਲੌਸ ਪ੍ਰੀਵੈਂਸ਼ਨ ਔਫੀਸਰਸ’ ਦੀ ਨਿਯੁਕਤੀ ਵੀ ਕਰ ਰਹੀਆਂ ਹਨ।