Welcome to Perth Samachar

ਜਾਪਾਨ ਦੇ ਘਟਨਾਗ੍ਰਸਤ ਜਹਾਜ਼ ‘ਤੇ ਸਵਾਰ ਆਸਟ੍ਰੇਲੀਅਨਾਂ ਸਬੰਧੀ ਪੀਐਮ ਦਾ ਬਿਆਨ

ਜਾਪਾਨ ਕੋਸਟ ਗਾਰਡ ਤੇ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਵਿਚਾਲੇ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਜਹਾਜ਼ਾਂ ‘ਚ ਸਵਾਰ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ ਸੀ। ਇਸ ਹਾਦਸੇ ਨੂੰ ਲੈ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਾਪਾਨ ਏਅਰਲਾਈਨਜ਼ ਦੀ ਫਲਾਈਟ ਵਿੱਚ 12 ਆਸਟ੍ਰੇਲੀਅਨ ਯਾਤਰੀ ਸਵਾਰ ਸਨ, ਜੋ ਸੁਰੱਖਿਅਤ ਹਨ।

ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਆਪਣੇ ਵੀਡੀਓ ਬਿਆਨ ਵਿਚ ਕਿਹਾ, “ਕੈਨਬਰਾ ਇਸ ਸੰਕਟ ਵਿੱਚ ਜਾਪਾਨ ਦੁਆਰਾ ਲੋੜੀਂਦੀ ਹਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਜਾਪਾਨ ਏਅਰਲਾਈਨਜ਼ ਦੀ ਉਡਾਣ ਵਿੱਚ 12 ਆਸਟ੍ਰੇਲੀਅਨ ਸਨ। ਉਹ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਸਾਰਿਆਂ ਦਾ ਪਤਾ ਲਗਾ ਲਿਆ ਗਿਆ ਹੈ”।

ਅਲਬਾਨੀਜ਼ ਨੇ ਅੱਗੇ ਕਿਹਾ,”ਅਸੀਂ ਜਾਪਾਨ ਵਿਚ ਆਪਣੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ, ਜਿੰਨ੍ਹਾਂ ਨੇ ਭੂਚਾਲ ਦੇ ਪ੍ਰਭਾਵ ਮਗਰੋਂ ਕਾਫ਼ੀ ਜਾਨੀ ਨੁਕਸਾਨ ਦੇਖਿਆ ਹੈ। ਜਾਪਾਨ ਵਿੱਚ ਸਾਡੇ ਦੋਸਤਾਂ ਦੁਆਰਾ ਜੋ ਵੀ ਸਹਾਇਤਾ ਦੀ ਬੇਨਤੀ ਕੀਤੀ ਗਈ ਹੈ, ਅਸੀਂ ਪ੍ਰਦਾਨ ਕਰਾਂਗੇ।”

ਯੂਰਪੀਅਨ ਬਹੁ-ਰਾਸ਼ਟਰੀ ਏਰੋਸਪੇਸ ਕਾਰਪੋਰੇਸ਼ਨ ਏਅਰਬੱਸ ਨੇ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਅਤੇ ਜਾਪਾਨ ਕੋਸਟ ਗਾਰਡ ਦੇ ਜਹਾਜ਼ ਦੀ ਟੱਕਰ ‘ਤੇ ਅਫਸੋਸ ਪ੍ਰਗਟ ਕੀਤਾ ਹੈ, ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਸਪੋਰੋ ਤੋਂ ਜੇ.ਏ.ਐਲ ਦੀ ਉਡਾਣ ਵਿੱਚ ਸਵਾਰ ਸਾਰੇ 379 ਯਾਤਰੀ, ਅੱਠ ਬੱਚਿਆਂ ਸਮੇਤ, ਜਾਨਲੇਵਾ ਸੱਟਾਂ ਤੋਂ ਬਚ ਗਏ।

ਬਿਆਨ ਵਿਚ ਦੱਸਿਆ ਗਿਆ,”A350 ਹੈਨੇਡਾ ਵਿੱਚ ਉਤਰਨ ਵੇਲੇ ਇੱਕ DHC-8 ਜਹਾਜ਼ ਨਾਲ ਟਕਰਾ ਗਿਆ। DHC-8 ਵਿੱਚ ਸਵਾਰ ਛੇ ਵਿਅਕਤੀਆਂ ਵਿੱਚੋਂ ਪੰਜ ਨਹੀਂ ਬਚੇ। ਘਟਨਾ ਦੇ ਸਹੀ ਹਾਲਾਤ ਅਜੇ ਵੀ ਅਣਜਾਣ ਹਨ।”

Share this news