Welcome to Perth Samachar
ਜੀ-20 ਸ਼ਿਖਰ ਸੰਮੇਲਨ ਦੀ ਬੈਠਕ ‘ਚ ਸ਼ਨੀਵਾਰ ਨੂੰ ਪਹਿਲੇ ਹੀ ਦਿਨ ਭਾਰਤ, ਸਾਊਦੀ ਅਰਬ, ਯੂਰਪ, ਯੂ.ਏ.ਈ. ਅਤੇ ਅਮਰੀਕਾ ਨੇ ਮਿਲ ਕੇ ਇਕ ਵੱਡਾ ਫੈਸਲਾ ਲਿਆ ਹੈ। ਇਨ੍ਹਾਂ ਦੇਸ਼ਾਂ ਨੇ ਇਕ ਵੱਡੀ ਇੰਫਰਾ ਡੀਲ ‘ਤੇ ਸਹਿਮਤੀ ਜਾਤਾਉਂਦੇ ਹੋਏ ਮੋਹਰ ਲਗਾਈ ਹੈ। ਇਨ੍ਹਾਂ ਦੇਸ਼ਾਂ ਦੇ ਵਿਚ ਇਕ ਰੇਲ ਕਾਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ। ਕੁੱਲ 8 ਦੇਸ਼ ਮਿਲ ਕੇ ਇਸ ਰੇਲ ਕਾਰੀਡੋਰ ਨੂੰ ਬਣਾਉਣਗੇ।
ਇਸ ਫੈਸਲੇ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਇਤਿਹਾਸਿਕ ਸਮਝੌਤਾ ਕੀਤਾ ਗਿਆ, ਅਸੀਂ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮਜ਼ਬੂਤ ਕੁਨੈਕਟੀਵਿਟੀ, ਇੰਫਰਾ ਹੀ ਵਿਕਾਸ ਦਾ ਆਧਾਰ ਰੱਖਦੇ ਹੋਏ ਇਸ ਰੇਲ ਕਾਰੀਡੋਰ ਦਾ ਫੈਸਲਾ ਕੀਤਾ ਗਿਆ ਹੈ।
ਅੱਗੇ ਉਨ੍ਹਾਂ ਕਿਹਾ ਕਿ ਇਸ ਕਾਰੀਡੋਰ ਨਾਲ ਦੇਸ਼ਾਂ ‘ਚ ਕੁਨੈਕਟੀਵਿਟੀ ਨਾਲ ਆਪਸੀ ਵਿਸ਼ਵਾਸ ਵਧੇਗਾ। ਕੁਨੈਕਟੀਵਿਟੀ ਆਪਸੀ ਭਰੋਸਾ ਵਧਾਉਂਦੀ ਹੈ। ਭਾਰਤ ‘ਚ ਆਧਾਰਭੂਤ ਸੰਰਚਨਾਵਾਂ ‘ਤੇ ਨਿਵੇਸ਼ ਹੋ ਰਿਹਾ ਹੈ। ਗਲੋਬਲ ਸਾਊਥ ਦੇਸ਼ਾਂ ‘ਚ ਇੰਫਰਾ ਗੈਪ ‘ਤੇ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ‘ਚ ਕੁਨੈਕਟੀਵਿਟੀ ਨੂੰ ਸਭ ਤੋਂ ਵੱਡੀ ਤਰਜੀਹ ਹੈ। ਇਸ ਤਹਿਤ ਭਾਰਤ-ਮਿਡਲ ਈਸਟ-ਯੂਰਪ ਕਾਰੀਡੋਰ ਲਾਂਚ ਕਰੇਗਾ। ਇਹ ਦੁਨੀਆ ਦੇ ਭਵਿੱਖ ਦਾ ਕਾਰੀਡੋਰ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂਆਤੀ ਭਾਸ਼ਣ ਵਿਚ ਇਕ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤ ਅਫਰੀਕੀ ਸੰਘ ਨੂੰ ਜੀ20 ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਦਾ ਹੈ, ਮੈਨੂੰ ਵਿਸ਼ਵਾਸ ਹੈ ਕਿ ਸਾਰੇ ਮੈਂਬਰ ਇਸ ਪ੍ਰਸਤਾਵ ਤੋਂ ਸਹਿਮਤ ਹੋਣਗੇ। ਵਿਸ਼ਵ ਨੇਤਾਵਾਂ ਦੀਆਂ ਤਾੜੀਆਂ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਤੁਹਾਡੇ ਸਾਰਿਆਂ ਦੇ ਸਮਰਥਨ ਨਾਲ, ਮੈਂ ਅਫਰੀਕੀ ਸੰਘ ਨੂੰ ਜੀ-20 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।