Welcome to Perth Samachar

ਦਿਲ ਦਾ ਦੌਰਾ ਪੈਣ ਦਾ ਸੰਕੇਤ ਮਿਲਣ ‘ਤੇ ਵੀ ਪ੍ਰਵਾਸੀ ਡਾਕਟਰੀ ਸਹਾਇਤਾ ਲੈਣ ‘ਚ ਕਰਦੇ ਨੇ ਦੇਰੀ

ਇੱਕ ਖੋਜ ਤੋਂ ਪਤਾ ਲੱਗਦਾ ਹੈ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਦੇ ਲੋਕ ਦਿਲ ਦਾ ਦੌਰਾ ਪੈਣ ਦੇ ਸੰਕੇਤ ਮਿਲਣ ਤੋਂ ਬਾਅਦ ਡਾਕਟਰੀ ਸਹਾਇਤਾ ਲੈਣ ਵਿੱਚ ਕਾਫੀ ਦੇਰੀ ਲਾਉਂਦੇ ਹਨ।

600 ਤੋਂ ਵੱਧ ਮਰੀਜ਼ਾਂ ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਸੰਕੇਤ ਜਿਵੇਂ ਕਿ ਛਾਤੀ ਵਿੱਚ ਦਰਦ ਮਹਿਸੂਸ ਹੋਣਾ ਮਿਲਣ ਤੋਂ ਬਾਅਦ ਹਸਪਤਾਲ ਪਹੁੰਚਣ ਤੇ ਲੋਕਾਂ ਵਲੋਂ ਕਿੰਨ੍ਹੀ ਦੇਰ ਲਾਈ ਗਈ। ਇਸ ਵਿੱਚ ਪਾਇਆ ਗਿਆ ਕਿ ਅਫਰੀਕੀ ਪ੍ਰਵਾਸੀਆਂ ਲਈ ਇਹ ਸਮਾਂ ਛੇ ਘੰਟੇ ਦਾ ਸੀ ਜਦਕਿ ਔਸਤਨ ਲੋਕਾਂ ਨੂੰ ਡਾਕਟਰੀ ਸਹਾਇਤਾ 3.7 ਘੰਟਿਆਂ ਵਿੱਚ ਮਿਲ ਰਹੀ ਸੀ।

ਇੱਕ ਹੋਰ ਖੋਜ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਬੋਲਣ ਦੀ ਯੋਗਤਾ, ਮੌਜੂਦਾ ਵੀਜ਼ਾ ਅਤੇ ਆਸਟ੍ਰੇਲੀਆ ਦਾ ਸਥਾਈ ਨਿਵਾਸ ਹੋਣਾ ਜਾਂ ਨਾ ਹੋਣਾ ਕਈ ਅਹਿਮ ਕਾਰਕਾਂ ਵਿਚੋਂ ਹਨ ਜੋ ਇਸ ਉੱਤੇ ਅਸਰ ਪਾ ਰਹੇ ਹਨ।

ਇਸ ਖੋਜ ਮੁਤਾਬਕ ਗੈਰ-ਅੰਗਰੇਜ਼ੀ ਬੋਲਣ ਵਾਲੇ ਪ੍ਰਵਾਸੀ ਮਦਦ ਮੰਗਣ ਤੋਂ ਪਹਿਲਾਂ ਘੰਟਿਆਂ ਉਡੀਕ ਕਰਦੇ ਰਹਿੰਦੇ ਹਨ ਜੱਦ ਕਿ ਅੰਗਰੇਜ਼ੀ ਬੋਲ ਸਕਦੇ ਪ੍ਰਵਾਸੀ ਡਾਕਟਰੀ ਸਹਾਇਤਾ ਲੈਣ ਵਿੱਚ ਜ਼ਿਆਦਾ ਦੇਰੀ ਨਹੀਂ ਕਰਦੇ। ਮਾਹਿਰਾਂ ਮੁਤਾਬਕ ਸਿਹਤ-ਸੰਭਾਲ ਪੇਸ਼ੇਵਰਾਂ ਵਿੱਚ ਇਸ ਵਿਸ਼ੇ ਸੰਬੰਧਤ ਵਧੇਰੇ ਜਾਗਰੂਕਤਾ ਨਾਲ਼ ਇਸ ਰੁਝਾਨ ਵਿਚ ਬਦਲਾਵ ਲਿਆਇਆ ਜਾ ਸਕਦਾ ਹੈ।
Share this news