Welcome to Perth Samachar
ਮੈਲਬੋਰਨ- ਬੀਵਾਈਡੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਦੁਨੀਆਂ ਭਰ ਵਿੱਚ ਵਿਕਣ ਵਾਲੀ ਸਭ ਤੋਂ ਸਸਤੀ ਈਵੀ ਸੀਗੁਲ ਜਾਂ ਡੋਲਫਿਨ ਮੀਨੀ ਜਲਦ ਹੀ ਆਸਟ੍ਰੇਲੀਆ ਵਿੱਚ ਵੀ ਵਿਕਣ ਲਈ ਆ ਰਹੀ ਹੈ, ਕੰਪਨੀ ਨੇ ਡੋਲਫਿਨ ਮੀਨੀ ਦੇ ਨਾਮ ਹੇਠ ਰਜਿਸਟ੍ਰੇਸ਼ਨ ਲਈ ਅਰਜੀ ਦੇ ਦਿੱਤੀ ਹੈ। ਪਰ ਜਦੋਂ ਕੰਪਨੀ ਬੁਲਾਰੇ ਤੋਂ ਨਿਊਜੀਲੈਂਡ ਵਿੱਚ ਇਸ ਗੱਡੀ ਦੇ ਭਵਿੱਖ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਡੀ ਨਿਊਜੀਲੈਂਡ ਵਿੱਚ ਲਾਂਚ ਨਹੀਂ ਕੀਤੀ ਜਾਏਗੀ। ਦੱਸਦੀਏ ਕਿ ਬੀਵਾਈਡੀ ਸੀਗੁੁਲ ਜਾਂ ਡੋਲਫਿਨ ਮੀਨੀ ਦੁਨੀਆਂ ਭਰ ਵਿੱਚ ਬਹੁਤ ਸਫਲਤਾ ਨਾਲ ਵਿੱਕ ਰਹੀ ਹੈ, ਜਿਸ ਦੀ ਰੇਂਜ 405 ਕਿਲੋਮੀਟਰ ਦੀ ਹੈ। ਇਸ ਕਾਰਨ ਨੂੰ ਦੁਨੀਆਂ ਦੀ ਸਭ ਤੋਂ ਸਸਤੀ ਈਵੀ ਕਾਰ ਹੋਣ ਦਾ ਮਾਣ ਵੀ ਹਾਸਿਲ ਹੈ।