Welcome to Perth Samachar

ਨਵੀਂ ਕੋਵਿਡ-19 ਵੈਕਸੀਨ ਨੂੰ ਕਈ ਵੱਡੇ ਦੇਸ਼ਾਂ ‘ਚ ਮਿਲੀ ਮਨਜ਼ੂਰੀ

ਇਸ ਵੇਲੇ ਆਸਟ੍ਰੇਲੀਆ ਅੱਠਵੀਂ ਕੋਵਿਡ-19 ਲਹਿਰ ਦੇ ਦਰਮਿਆਨ ਹੈ। ਆਸਟ੍ਰੇਲੀਆ ਵਿੱਚ ਅਜੇ ਵੀ ਅੱਪਡੇਟ ਕੀਤੀ ਗਈ ਕੋਵਿਡ-19 ਵੈਕਸੀਨ ਉਪਲਬਧ ਨਹੀਂ ਹੈ। ਟੀਕਾਕਰਨ ‘ਤੇ ਆਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ 6 ਮਹੀਨੇ ਦੇ ਅੰਤਰਾਲ ਤੋਂ ਬਾਅਦ ਬੂਸਟਰ ਸ਼ਾਟ ਲਗਵਾਉਣਾ ਚਾਹੀਦਾ ਹੈ।

ਮਾਹਿਰ ਕੋਵਿਡ-19 ਦੇ ਮਾਮਲਿਆਂ ਨੂੰ ਹੁਣ ਇਸ ਲਹਿਰ ਦੇ ਮੁੱਖ ਸੂਚਕ ਵਜੋਂ ਨਹੀਂ ਦੇਖਦੇ ਬਲਕਿ ਕੋਵਿਡ ਸਬੰਧਤ ਹਸਪਤਾਲ ਵਿੱਚ ਦਾਖਲੇ ਅਤੇ ਡਾਕਟਰਾਂ ਵਲੋਂ ਲਿਖੇ ਜਾ ਰਹੇ ਐਂਟੀਵਾਇਰਲ ਨੁਸਖਿਆਂ ਨੂੰ ਇਸ ਦਾ ਮੁੱਖ ਸੂਚਕ ਮਨਿਆ ਜਾਂਦਾ ਹੈ।

ਪ੍ਰਸ਼ਾਸਨ ਵੱਲੋਂ ਅਕਤੂਬਰ ਦੇ ਸ਼ੁਰੂ ਵਿੱਚ ਫਾਈਜ਼ਰ ਅਤੇ ਮੋਡਰਨਾ ਦੀ ਅੱਪਡੇਟ ਕੀਤੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਵਿੱਚ ਇਹ ਛੇਤੀ ਹੀ ਲੋਕਾਂ ਲਈ ਉਪਲਬਧ ਕਰਵਾਈ ਜਾਵੇਗੀ।

ਇਹ ਨਵੀਂ ਵੈਕਸੀਨ ਅਮਰੀਕਾ ਵਿੱਚ ਪਹਿਲਾਂ ਹੀ ਉਪਲਬਧ ਕਰਵਾਈ ਜਾ ਚੁੱਕੀ ਗਈ ਹੈ ਅਤੇ ਯੂਰਪੀਅਨ ਯੂਨੀਅਨ ਅਤੇ ਯੂਕੇ ਦੇ ਡਰੱਗ ਰੈਗੂਲੇਟਰਾਂ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ATAGI ਦੇ ਬੁਲਾਰੇ ਨੇ ਕਿਹਾ ਮਹਿਕਮੇ ਵੱਲੋਂ ਅਗਲੇ ਕੁੱਝ ਹਫ਼ਤਿਆਂ ਵਿੱਚ ਸਬੰਧਤ ਮੰਤਰੀ ਨੂੰ ਇਸ ਨਵੀਂ ਵੈਕਸੀਨ ਦੀ ਵਰਤੋਂ ਬਾਰੇ ਸਲਾਹ ਪ੍ਰਦਾਨ ਕਰ ਦਿੱਤੀ ਜਾਵੇਗੀ। ATAGI ਦਾ ਸੁਝਾਅ ਹੈ ਕਿ ਕੋਵਿਡ -19 ਦਾ ਬੂਸਟਰ ਸ਼ਾਟ ਘੱਟੋ-ਘੱਟ 6 ਮਹੀਨੇ ਬਾਅਦ ਲਗਾਇਆ ਜਾਣਾ ਚਾਹੀਦਾ ਹੈ।

Share this news