Welcome to Perth Samachar
ਨਿਊਯਾਰਕ ‘ਚ ਡੈਲਟਾ ਏਅਰ ਲਾਈਨਸ ਦੀ ਇੱਕ ਫਲਾਈਟ ਵਿੱਚ ਨਸ਼ੇ ਵਿੱਚ ਧੁੱਤ ਇਕ ਵਿਅਕਤੀ ਨੇ 16 ਸਾਲਾ ਕੁੜੀ ਅਤੇ ਉਸ ਦੀ ਮਾਂ ਨਾਲ ਛੇੜਛਾੜ ਕੀਤੀ ਹੈ। ਇੰਨਾ ਹੀ ਨਹੀਂ ਪੀੜਤਾ ਦਾ ਦੋਸ਼ ਹੈ ਕਿ ਫਲਾਈਟ ਅਟੈਂਡੈਂਟ ਨੇ ਮਦਦ ਦੀ ਗੁਹਾਰ ਲਾਉਣ ਤੋਂ ਬਾਅਦ ਵੀ ਕੋਈ ਮਦਦ ਨਹੀਂ ਕੀਤੀ।
ਪੀੜਤਾ ਦੇ ਅਨੁਸਾਰ ਨਿਊਯਾਰਕ ਤੋਂ ਏਥੇਂਸ ਤੱਕ 9 ਘੰਟੇ ਦੀ ਲੰਬੀ ਉਡਾਣ ਵਿੱਚ ਅਣਪਛਾਤੇ ਵਿਅਕਤੀ ਨੂੰ ਘੱਟੋ-ਘੱਟ 10 ਵੋਡਕਾ ਡ੍ਰਿੰਕਸ ਅਤੇ ਇੱਕ ਗਲਾਸ ਵਾਈਨ ਪਰੋਸੀ ਗਈ। ਜਿਸ ਕਾਰਨ ਯਾਤਰੀ ਨੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਪੀੜਤ ਨੇ ਅਦਾਲਤ ਨੂੰ ਦੱਸਿਆ ਕਿ 16 ਸਾਲਾ ਲੜਕੀ ਨਾਲ ਕਥਿਤ ਤੌਰ ‘ਤੇ ਸ਼ਰਾਬੀ ਵਿਅਕਤੀ ਨੇ ਦੁਰਵਿਵਹਾਰ ਕੀਤਾ ਸੀ।
ਸ਼ਿਕਾਇਤਕਰਤਾ ਨੇ ਅਦਾਲਤ ‘ਚ ਮੁਕੱਦਮਾ ਦਰਜ ਕਰਦਿਆਂ ਹੋਇਆਂ ਦੋਸ਼ ਲਗਾਇਆ ਹੈ ਕਿ ਨਸ਼ੇ ਵਿੱਚ ਹੋਣ ਦੇ ਬਾਵਜੂਦ ਏਅਰਲਾਈਨ ਸਟਾਫ ਪੁਰਸ਼ ਯਾਤਰੀ ਨੂੰ ਸ਼ਰਾਬ ਪਰੋਸਦਾ ਰਿਹਾ। ਇਸ ਦੌਰਾਨ ਨਸ਼ੇ ਵਿੱਚ ਧੁੱਤ ਵਿਅਕਤੀ ਪੀੜਤਾ ਅਤੇ ਉਸ ਦੀ 16 ਸਾਲ ਦੀ ਨਾਬਾਲਗ ਧੀ ਨਾਲ ਛੇੜਛਾੜ ਕਰਦਾ ਰਿਹਾ।