Welcome to Perth Samachar

ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕ੍ਰਿਸਟੋਫਰ ਲਕਸਨ ਨੇ ਚੁੱਕੀ ਸਹੁੰ

ਇੱਕ ਸਾਬਕਾ ਕਾਰੋਬਾਰੀ ਕ੍ਰਿਸਟੋਫਰ ਲਕਸਨ (53) ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੀ ਮੁੱਖ ਤਰਜੀਹ ਅਰਥਵਿਵਸਥਾ ਨੂੰ ਸੁਧਾਰਨਾ ਹੈ। ਲਕਸਨ ਇੱਕ ਰੂੜੀਵਾਦੀ ਗੱਠਜੋੜ ਦੀ ਅਗਵਾਈ ਕਰ ਰਿਹਾ ਹੈ ਜਿਸਦੀ ਨੈਸ਼ਨਲ ਪਾਰਟੀ ਨੇ ਸ਼ੁੱਕਰਵਾਰ ਨੂੰ ਦੋ ਛੋਟੀਆਂ ਪਾਰਟੀਆਂ ਨਾਲ ਇੱਕ ਸੌਦਾ ਕੀਤਾ।

ਨਿਊਜ਼ੀਲੈਂਡ ਵਿੱਚ ਪਿਛਲੇ ਮਹੀਨੇ ਆਮ ਚੋਣਾਂ ਹੋਈਆਂ ਸਨ। ਗਵਰਨਰ-ਜਨਰਲ ਸਿੰਡੀ ਕਿਰੋ ਨੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਕੀਤੀ। ਲਕਸਨ ਨੇ ਫਿਰ ਪੱਤਰਕਾਰਾਂ ਨੂੰ ਕਿਹਾ ਕਿ ਇਹ ‘ਵੱਡੀ ਜ਼ਿੰਮੇਵਾਰੀ’ ਹੈ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ਕਰਨਗੇ ਅਤੇ ਜਲਦੀ ਹੀ 100 ਦਿਨਾਂ ਦੀ ਯੋਜਨਾ ਨੂੰ ਅੰਤਿਮ ਰੂਪ ਦੇਣਗੇ।

ਲਕਸਨ ਨੇ ਕਿਹਾ ਕਿ ਉਸ ਨੂੰ ਸਰਕਾਰ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਚਿੰਤਤ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਵਿੱਤੀ ਸਥਿਤੀ ਵਿਗੜ ਰਹੀ ਹੈ। ਲਕਸਨ ਨੇ ਜਨਤਕ ਸੇਵਾ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ 6.5 ਪ੍ਰਤੀਸ਼ਤ ਦੀ ਕਟੌਤੀ ਸਮੇਤ ਸਰਕਾਰੀ ਨੌਕਰਸ਼ਾਹੀ ਦਾ ਆਕਾਰ ਘਟਾਉਣ ਦਾ ਵੀ ਵਾਅਦਾ ਕੀਤਾ ਹੈ। ਲਕਸਨ ਨੇ ਕਿਹਾ ਕਿ ਇਹ ਮੰਤਰਾਲੇ ਦੇ ਮੁੱਖ ਕਾਰਜਕਾਰੀ ‘ਤੇ ਨਿਰਭਰ ਕਰੇਗਾ। ਇਹ ਉਨ੍ਹਾਂ ਦਾ ਫ਼ੈਸਲਾ ਹੋਵੇਗਾ ਕਿ ਕਟੌਤੀ ਕਿਵੇਂ ਕਰਨੀ ਹੈ। ਇਸ ਦੇ ਲਈ ਚਾਹੇ ਉਹ ਪ੍ਰੋਗਰਾਮ ਬੰਦ ਕਰਨ, ਖਾਲੀ ਅਸਾਮੀਆਂ ਨਾ ਭਰਨ ਜਾਂ ਕੁਝ ਮੁਲਾਜ਼ਮਾਂ ਨੂੰ ਹਟਾ ਦੇਣ।

Share this news