Welcome to Perth Samachar
ਵਿਸ਼ਵ ਵਿਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਆਤਿਸ਼ਬਾਜ਼ੀ ਕਰਕੇ ਸਾਲ 2024 ਦਾ ਸਵਾਗਤ ਕੀਤਾ ਹੈ। ਤਾਮਾਕੀ ਮਕੌਰਾਊ ਆਕਲੈਂਡ ਨਵੇਂ ਸਾਲ ਦਾ ਸੁਆਗਤ ਕਰਨ ਵਾਲਾ ਦੁਨੀਆ ਦਾ ਪਹਿਲਾ ਵੱਡਾ ਸ਼ਹਿਰ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਗਈ ਸੀ।
ਨਵੇਂ ਸਾਲ ਦੀ ਸ਼ੁਰੂਆਤ ਦੇਸ਼ ਦੇ ਸਭ ਤੋਂ ਵੱਡੇ ਸਕਾਈ ਟਾਵਰ ‘ਤੇ ਆਤਿਸ਼ਬਾਜ਼ੀ ਨਾਲ ਹੋਈ। ਇਸ ਤੋਂ ਬਾਅਦ ਜ਼ਮੀਨ ਤੋਂ ਲਗਭਗ 200-240 ਮੀਟਰ ਉੱਪਰ 55, 61 ਅਤੇ 64 ਦੇ ਪਧਰ ‘ਤੇ ਸਥਾਪਿਤ ਤਿੰਨ ਉਦੇਸ਼ ਫਾਇਰਿੰਗ ਸਾਈਟਾਂ ਤੋਂ 500 ਕਿਲੋਗ੍ਰਾਮ ਆਤਿਸ਼ਬਾਜੀ ਲਾਂਚ ਕੀਤੀ ਗਈ।
ਇੱਥੇ ਦੱਸ ਦਈਏ ਕਿ ਦੋ ਘੰਟੇ ਬਾਅਦ ਗੁਆਂਢੀ ਦੇਸ਼ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ‘ਤੇ ਆਤਿਸ਼ਬਾਜੀ ਨਾਲ ਨਵੇਂ ਸਾਲ ਦਾ ਸਵਾਗਤ ਹੋਵੇਗਾ ਅਤੇ ਉੱਥੇ ਦੀ ਆਤਿਸ਼ਬਾਜ਼ੀ ਨੂੰ ਦੁਨੀਆ ਭਰ ਦੇ ਲਗਭਗ 42.5 ਕਰੋੜ ਲੋਕ ਦੇਖਣਗੇ। ਉਂਝ ਯੂਕ੍ਰੇਨ ਅਤੇ ਗਾਜ਼ਾ ‘ਚ ਚੱਲ ਰਹੇ ਯੁੱਧ ਕਾਰਨ ਦੁਨੀਆ ਭਰ ‘ਚ ਨਵੇਂ ਸਾਲ ਦਾ ਜਸ਼ਨ ਫਿੱਕਾ ਪੈ ਗਿਆ ਹੈ।
ਸਿਡਨੀ ‘ਚ ਐਤਵਾਰ ਸਵੇਰ ਤੋਂ ਹੀ ਕਈ ਲੋਕਾਂ ਨੇ ਨਦੀ ਦੇ ਕੰਢੇ ਡੇਰੇ ਲਾਏ ਹੋਏ ਹਨ। ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਅਧਿਕਾਰੀਆਂ ਅਤੇ ਪਾਰਟੀ ਪ੍ਰਬੰਧਕਾਂ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿਆਰ ਹਨ।