Welcome to Perth Samachar

ਨਿੱਕੀ ਜਿਹੀ ਗੱਲ ਕਰਕੇ ਭਾਰਤੀ ਕਰਮਚਾਰੀ ਨੂੰ ਕੀਤਾ ਗਿਆ ਨੌਕਰੀ ਤੋਂ ਬਰਖ਼ਾਸਤ

ਅਮਰੀਕਾ: ਭਾਰਤੀ ਮੂਲ ਦੇ 78 ਸਾਲਾ ਇੰਜੀਨੀਅਰ ਨੂੰ ਹਿੰਦੀ ਭਾਸ਼ਾ ਵਿਚ ਗੱਲ ਕਰਨ ਲਈ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਉਹ ਭਾਰਤ ਵਿਚ ਮਰਨ ਕੰਢੇ ਬੈਠੇ ਇਕ ਰਿਸ਼ਤੇਦਾਰ ਨਾਲ ਵੀਡੀਓ ਕਾਲ ‘ਤੇ ਹਿੰਦੀ ਵਿਚ ਗੱਲ ਕਰ ਰਿਹਾ ਸੀ।

ਮੀਡੀਆ ਮੁਤਾਬਕ ਅਨਿਲ ਵਰਸ਼ਨੀ ਲੰਬੇ ਸਮੇਂ ਤੋਂ ਅਲਾਬਾਮਾ ‘ਚ ਇਕ ਮਿਜ਼ਾਈਲ ਡਿਫੈਂਸ ਕੰਟਰੈਕਟਰ ਨਾਲ ਕੰਮ ਕਰ ਰਿਹਾ ਸੀ ਅਤੇ ਉਸ ਨੇ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦੇ ਫ਼ੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ।

ਵਰਸ਼ਨੀ ਹੰਟਸਵਿਲੀ ਨੇ ਮਿਜ਼ਾਈਲ ਡਿਫੈਂਸ ਕੰਟ੍ਰੈਕਟਰ ਪਾਰਸਨਜ਼ ਕਾਰਪੋਰੇਸ਼ਨ ਵਿੱਚ ਬਤੌਰ ਇੱਕ ਸੀਨੀਅਰ ਸਿਸਟਮ ਇੰਜੀਨੀਅਰ ਵਜੋਂ ਕੰਮ ਕਰਦੇ ਸਨ। ਸੰਘੀ ਅਦਾਲਤ ਵਿੱਚ ਦਾਇਰ ਇੱਕ ਮੁਕੱਦਮੇ ਵਿੱਚ ਉਸਨੇ ਦੋਸ਼ ਲਾਇਆ ਕਿ ਉਸਦੇ ਨਾਲ ਪ੍ਰਣਾਲੀਗਤ ਵਿਤਕਰਾ ਕੀਤਾ ਗਿਆ ਸੀ, ਜਿਸ ਕਾਰਨ ਉਸਨੂੰ ਪਿਛਲੇ ਸਾਲ ਅਕਤੂਬਰ ਵਿੱਚ ਬੇਰੁਜ਼ਗਾਰ ਹੋਣਾ ਪਿਆ।

AL.com ਨੇ ਸੋਮਵਾਰ ਨੂੰ ਦੱਸਿਆ ਕਿ ਇੱਕ ਗੋਰੇ ਸਹਿਯੋਗੀ ਨੇ ਵਰਸ਼ਨੀ ਨੂੰ ਫੋਨ ‘ਤੇ ਹਿੰਦੀ ਵਿੱਚ ਬੋਲਦੇ ਹੋਏ ਸੁਣਿਆ। ਵਰਸ਼ਨੀ ਨੂੰ ਭਾਰਤ ਤੋਂ ਇੱਕ ਫ਼ੋਨ ਆਇਆ ਸੀ ਜੋ “ਉਸ ਦੇ ਬੀਮਾਰ ਰਿਸ਼ਤੇਦਾਰ ਕੇ.ਸੀ. ਗੁਪਤਾ ਦਾ ਸੀ। ਉਹ ਆਖਰੀ ਵਾਰ ਵਰਸ਼ਨੀ ਨਾਲ ਗੱਲ ਕਰਨਾ ਚਾਹੁੰਦੇ ਸਨ।” ਮੁਕੱਦਮੇ ਵਿਚ ਕਿਹਾ ਗਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਹੁਣ ਵਰਸ਼ਨੀ ਨੂੰ ਗੁਪਤਾ ਨਾਲ ਦੁਬਾਰਾ ਗੱਲ ਕਰਨ ਦਾ ਮੌਕਾ ਕਦੇ ਨਾ ਮਿਲੇ।

ਵਰਸ਼ਨੀ ਗੱਲ ਕਰਨ ਲਈ ਇੱਕ ਏਕਾਂਤ ਜਗ੍ਹਾ ਗਿਆ ਸੀ। ਮੁਕੱਦਮੇ ਅਨੁਸਾਰ ਫੋਨ ਚੁੱਕਣ ਤੋਂ ਪਹਿਲਾਂ ਉਸਨੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਕਲਾਸੀਫਾਈਡ ਸਮੱਗਰੀ ਜਾਂ MDA (ਮਿਜ਼ਾਈਲ ਡਿਫੈਂਸ ਏਜੰਸੀ) ਜਾਂ ਪਾਰਸਨ ਦੇ ਕੰਮ ਨਾਲ ਸਬੰਧਤ ਕੋਈ ਸਮੱਗਰੀ ਉਸਦੇ ਕਬਜ਼ੇ ਵਿੱਚ ਨਹੀਂ ਸੀ।

ਜੂਨ ਵਿੱਚ ਅਲਾਬਾਮਾ ਦੀ ਉੱਤਰੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਮੁਕੱਦਮੇ ਅਨੁਸਾਰ ਦੋਵਾਂ ਨੇ ਲਗਭਗ ਦੋ ਮਿੰਟ ਤੱਕ ਹਿੰਦੀ ਵਿੱਚ ਗੱਲ ਕੀਤੀ ਹੋ ਸਕਦੀ ਹੈ ਜਦੋਂ ਇੱਕ ਹੋਰ ਕਰਮਚਾਰੀ ਵਰਸ਼ਨੀ ਕੋਲ ਆਇਆ ਅਤੇ ਪੁੱਛਿਆ ਕੀ ਉਹ ਵੀਡੀਓ ਕਾਲ ‘ਤੇ ਸੀ, ਜਿਸਦੀ ਉਸਨੇ ਪੁਸ਼ਟੀ ਕੀਤੀ। ਮੁਕੱਦਮੇ ਅਨੁਸਾਰ “ਇੱਕ ਹੋਰ ਕਰਮਚਾਰੀ ਨੇ ਵਰਸ਼ਨੀ ਨੂੰ ਦੱਸਿਆ ਕਿ ਫੋਨ ਕਾਲਾਂ ਦੀ ਆਗਿਆ ਨਹੀਂ ਹੈ, ਜਿਸ ਤੋਂ ਬਾਅਦ ਉਸਨੇ ਤੁਰੰਤ ਫੋਨ ਕੱਟ ਦਿੱਤਾ।”

Share this news