Welcome to Perth Samachar
ਅਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਕਾਂਗਰਸ ਵੱਲੋਂ ਯੋਗ- ਉਮੀਦਵਾਰ ਲੱਭਣ ਲਈ ਜੱਦੋ-ਜ਼ਹਿਦ ਜਾਰੀ ਹੈ। ਇਸ ਦੇ ਲਈ ਕਈ ਵਾਰ ਸੂਬਾ ਹਾਈਕਮਾਂਡ ਅਤੇ ਕਈ ਵਾਰ ਕੇਂਦਰੀ ਚੋਣ ਕਮੇਟੀ ਵਿਚਾਰ ਵਟਾਦਰਾਂ ਕਰ ਚੁੱਕੀ ਹੈ। ਪਰ ਅਜੇ ਤੱਕ ਵਰਕਰਾਂ ਨੂੰ ਉਮੀਦਵਾਰਾਂ ਦੇ ਨਾਵਾਂ ਦਾ ਇੰਤਜ਼ਾਰ ਹੈ। ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਭਾਜਪਾ…
ਦੋਵੇਂ ਪਾਰਟੀਆਂ ਨੇ ਆਪਣੇ ਜ਼ਿਆਦਾਤਰ ਉਮੀਦਵਾਰ ਐਲਾਨ ਦਿੱਤੇ ਹਨ। ਪਰ ਕਾਂਗਰਸ ਉਮੀਦਵਾਰਾਂ ਦੇ ਐਲਾਨ ਵਿੱਚ ਫਾਡੀ ਨਜ਼ਰ ਆ ਰਹੀ ਹੈ।
ਹੁਣ ਪਟਿਆਲਾ ਲੋਕ ਸਭਾ ਹਲਕੇ ਦੇ ਲੀਡਰਾਂ ਨੇ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਪਟਿਆਲਾ ਸੀਟ ਅੰਦਰ ਪੈਂਦੇ (9 ਵਿਧਾਨ ਸਭਾ ਹਲਕਿਆਂ) ਇਲਾਕਿਆਂ ਦੇ ਲੀਡਰਾਂ ਦੇ ਹਸਤਾਖਰ ਕੀਤੇ ਗਏ ਹਨ। ਦਸਖਤ ਕਰਨ ਵਾਲਿਆਂ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ਼, ਰਜਿੰਦਰ ਸਿੰਘ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਇਸ ਚਿੱਠੀ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਰਹੇ ਮੋਹਿਤ ਮੋਹਿੰਦਰਾ ਦਾ ਨਾਮ ਵੀ ਸ਼ਾਮਿਲ ਹੈ।
ਚਿੱਠੀ ਵਿੱਚ 2 ਆਗੂਆਂ ਦੇ ਨਾਮ ਭੇਜੇ ਗਏ ਹਨ। ਜਿਨ੍ਹਾਂ ਨੂੰ ਇਹਨਾਂ ਹਲਕਿਆਂ ਦੇ ਲੀਡਰਾਂ ਵੱਲੋਂ ਸਹਿਮਤੀ ਦਿੱਤੀ ਗਈ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਲਾਲ ਸਿੰਘ ਅਤੇ ਹਰਦਿਆਲ ਸਿੰਘ ਕੰਬੋਜ ਵਿੱਚੋਂ ਕਿਸੇ ਇੱਕ ਲੀਡਰ ਨੂੰ ਪਟਿਆਲਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾਵੇ।
ਸੂਬਾ ਹਾਈਕਮਾਂਡ ਨੂੰ ਕੀਤਾ ਬਾਈਪਾਸ
ਇਹ ਚਿੱਠੀ ਸਿੱਧੀ ਕੇਂਦਰੀ ਹਾਈਕਮਾਂਡ ਨੂੰ ਲਿਖੀ ਗਈ ਹੈ। ਇਸ ਵਿੱਚ ਨਾ ਤਾਂ ਕਿਸੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਜ਼ਿਕਰ ਹੈ ਨਾ ਪੰਜਾਬ ਕਾਂਗਰਸ ਕਮੇਟੀ ਦਾ। ਮੰਨਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਜੋ ਸੂਬਾ ਹਾਈਕਮਾਂਡ ਨੇ ਨਾਮ ਫਾਇਨਲ ਕਰਕੇ ਭੇਜੇ ਹਨ। ਉਹਨਾਂ ਨੇ ਇਹਨਾਂ ਲੋਕ ਲੀਡਰਾਂ ਨੂੰ ਇਤਰਾਜ਼ ਹੈ। ਜਿਸ ਤੋਂ ਬਾਅਦ ਇਹ ਚਿੱਠੀ ਲਿਖੀ ਗਈ ਹੈ।
ਕਿਤੇ ਧਰਮਵੀਰ ਗਾਂਧੀ ਤਾਂ ਕਾਰਨ ਨਹੀਂ ?
ਪਟਿਆਲਾ ਤੋਂ ਸਾਬਕਾ ਸਾਂਸਦ ਅਤੇ ਪ੍ਰਨੀਤ ਕੌਰ ਨੂੰ ਹਰਾਉਣ ਵਾਲੇ ਇੱਕ ਇੱਕ ਲੀਡਰ ਧਰਮਵੀਰ ਗਾਂਧੀ ਪਿਛਲੀ ਦਿਨੀਂ ਕਾਂਗਰਸ ਵਿੱਚ ਸਾਮਿਲ ਹੋ ਗਏ ਸਨ। ਜਿਸ ਤੋਂ ਬਾਅਦ ਚਰਚਾਵਾਂ ਇਹ ਵੀ ਸਨ ਕਿ ਉਹਨਾਂ ਨੂੰ ਪਾਰਟੀ ਪਟਿਆਲਾ ਤੋਂ ਉਮੀਦਵਾਰ ਐਲਾਨ ਸਕਦੀ ਹੈ। ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਧਰਮਵੀਰ ਗਾਂਧੀ ਨੇ ਕਿਹਾ ਸੀ ਕਿ ਜੇਕਰ ਪਾਰਟੀ ਉਹਨਾਂ ਨੂੰ ਜ਼ਿੰਮੇਵਾਰੀ ਦੇਵੇਗੀ ਤਾਂ ਉਹ ਨਿਭਾਉਣ ਲਈ ਤਿਆਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਸਥਾਨਕ ਲੀਡਰ ਪਾਰਟੀ ਵੱਲੋਂ ਦਿੱਤੇ ਗਏ ਉਮੀਦਵਾਰ ਦਾ ਸਾਥ ਨਹੀਂ ਦੇਣਗੇ। ਇਹ ਇੱਕ ਵੱਡਾ ਸਵਾਲ ਹੈ। ਜਿਸ ਤਰ੍ਹਾਂ ਇਸ ਚਿੱਠੀ ਵਿੱਚ ਹਰਦਿਆਲ ਸਿੰਘ ਕੰਬੋਜ਼ ਅਤੇ ਲਾਲ ਸਿੰਘ ਬਾਰੇ ਲਿਖਿਆ ਗਿਆ ਹੈ। ਕਿ ਉਹਨਾਂ ਨੇ ਲਗਾਤਾਰ ਪਾਰਟੀ ਅਤੇ ਪਟਿਆਲਾ ਦੀ ਸੇਵਾ ਕੀਤੀ ਹੈ।
ਪ੍ਰਨੀਤ ਕੌਰ ਤੋਂ ਬਾਅਦ ਖਾਲੀ ਹੋਈ ਸੀ ਪਟਿਆਲਾ ਦੀ ਸੀਟ
ਪਟਿਆਲਾ ਤੋਂ ਮੌਜੂਦਾ ਸਾਂਸਦ ਅਤੇ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਤੋਂ ਬਾਅਦ ਨਵਜੋਤ ਸਿੱਧੂ ਦੀਆਂ ਚਰਚਾਵਾਂ ਸਨ ਕਿ ਉਹ ਇਸ ਸੀਟ ਤੋਂ ਚੋਣ ਲੜਣਗੇ ਪਰ ਸਿੱਧੂ ਇਨਕਾਰ ਕਰਦੇ ਹੋਏ ਆਈਪੀਐਲ ਵਿੱਚ ਚਲੇ ਗਏ। ਇਸ ਤੋਂ ਇਲਾਵਾ ਸਿੱਧੂ ਨੇ ਆਪਣੇ ਨਿੱਜੀ ਕਾਰਨਾਂ ਦਾ ਵੀ ਹਵਾਲਾ ਦਿੰਦਿਆਂ ਆਪਣੇ ਪੈਰ ਪਿੱਛੇ ਖਿੱਚ ਲਏ ਗਏ। ਜਿਸ ਤੋਂ ਬਾਅਦ ਪਾਰਟੀ ਹਾਈਕਮਾਂਡ ਅੱਗੇ ਵੱਡਾ ਸਵਾਲ ਸੀ ਕਿ ਉਮੀਦਵਾਰ ਕਿਸ ਨੂੰ ਐਲਾਨਿਆ ਜਾਵੇ। ਪਰ ਇਸ ਚਿੱਠੀ ਤੋਂ ਬਾਅਦ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਪਟਿਆਲਾ ਸੀਟ ਜਿੱਤਣੀ ਕਾਂਗਰਸ ਲਈ ਵੱਡੀ ਚੁਣੌਤੀ ਹੋਣ ਵਾਲੀ ਹੈ।