Welcome to Perth Samachar

ਪੀਐਮ ਟਰੂਡੋ ਦੀਆਂ ਵੀਕੈਂਡ ਛੁੱਟੀਆਂ ‘ਤੇ ਕੀਤੇ ਖ਼ਰਚ ਨੂੰ ਲੈ ਕੇ ਉੱਠਣ ਲੱਗੇ ਸਵਾਲ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੋਂਟਾਨਾ ਵਿੱਚ ਈਸਟਰ ਵੀਕੈਂਡ ਦੀਆਂ ਛੁੱਟੀਆਂ ਸੁਰਖੀਆਂ ਦੇ ਵਿਚ ਹਨ। ਜਾਣਕਾਰੀ ਮੁਤਾਬਿਕ ਇਸ ਵਿੱਚ ਜਿੰਨਾ ਖਰਚ ਆਇਆ, ਉਹ ਟੈਕਸਦਾਤਾਵਾਂ ਦਾ ਲਗਭਗ ਸਵਾ ਮਿਲੀਅਨ ਡਾਲਰ ਹੈ। ਇਹ ਰਾਸ਼ੀ ਸੰਸਦ ਨੂੰ ਰਿਪੋਰਟ ਕੀਤੀ ਗਈ ਰਕਮ ਤੋਂ ਕਿਤੇ ਵੱਧ ਹੈ।

ਇਸ ਦੇ ਨਾਲ ਹੀ ਕੈਨੇਡੀਅਨ ਆਰਮਡ ਫੋਰਸਿਜ਼, ਪ੍ਰੀਵੀ ਕਾਉਂਸਿਲ ਦਫਤਰ ਅਤੇ RCMP ਦੁਆਰਾ ਕੀਤੇ ਜਾਣ ਵਾਲੇ ਖਰਚਿਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਅਪ੍ਰੈਲ 6-10 ਦੀ ਯਾਤਰਾ ਲਈ ਕੀਮਤ 228,839 ਡਾਲਰ ਤੋਂ ਵੱਧ ਹੀ ਬਣਦੀ ਹੈ। ਇਸ ਰਕਮ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਨਿਯੁਕਤ RCMP ਅਧਿਕਾਰੀਆਂ, ਰਾਇਲ ਕੈਨੇਡੀਅਨ ਏਅਰ ਫੋਰਸ ਏਅਰਕਰੂ ਜਾਂ ਪ੍ਰੀਵੀ ਕਾਉਂਸਿਲ ਦੇ ਅਧਿਕਾਰੀਆਂ ਦੀਆਂ ਨਿਯਮਤ ਤਨਖਾਹਾਂ ਸ਼ਾਮਲ ਨਹੀਂ ਹਨ, ਜੋ ਆਮ ਤੌਰ ‘ਤੇ ਸੁਰੱਖਿਅਤ ਸੰਵਾਦ ਕਰਨ ਲਈ ਲੋੜੀਂਦੇ ਉਪਕਰਣਾਂ ਨਾਲ ਪ੍ਰਧਾਨ ਮੰਤਰੀ ਦੇ ਨਾਲ ਹੁੰਦੇ ਹਨ।

ਇਹ ਕੀਮਤ ਉਹਨਾਂ ਅੰਕੜਿਆਂ ਨਾਲੋਂ ਕਿਤੇ ਵੱਧ ਹੈ ਜੋ ਸਰਕਾਰ ਨੇ ਦੋ ਹਫ਼ਤੇ ਪਹਿਲਾਂ ਸੰਸਦ ਨੂੰ ਦਿੱਤੀ ਸੀ। ਕੰਜ਼ਰਵੇਟਿਵ ਐਮ.ਪੀ ਲੂਕ ਬਰਥੋਲਡ ਦੁਆਰਾ ਆਰਡਰ ਪੇਪਰ ‘ਤੇ ਰੱਖੇ ਗਏ ਸਵਾਲ ਦੇ ਜਵਾਬ ਵਿੱਚ ਸਰਕਾਰ ਨੇ ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਪ੍ਰੀਵੀ ਕੌਂਸਲ ਦੁਆਰਾ ਯਾਤਰਾ ‘ਤੇ ਖਰਚੇ ‘ਤੇ 23,846 ਡਾਲਰ ਦਾ ਖੁਲਾਸਾ ਕੀਤਾ।

ਇਸ ਅੰਕੜੇ ਵਿੱਚ RCMP ਦੁਆਰਾ ਓਵਰਟਾਈਮ ‘ਤੇ ਖਰਚੇ ਗਏ 204,993 ਡਾਲਰ ਅਤੇ ਟਰੂਡੋ ਦੀ ਛੁੱਟੀਆਂ ਨਾਲ ਸਬੰਧਤ ਰਿਹਾਇਸ਼, ਭੋਜਨ, ਘਟਨਾਵਾਂ ਅਤੇ ਯਾਤਰਾ ਵਰਗੀਆਂ ਲਾਗਤਾਂ ਸ਼ਾਮਲ ਨਹੀਂ ਸਨ। ਸਰਕਾਰ ਦੇ ਜਵਾਬਾਂ ਤੋਂ ਇਸ ਗੱਲ ਦਾ ਬਹੁਤ ਘੱਟ ਪਤਾ ਲੱਗਦਾ ਹੈ ਕਿ ਟਰੂਡੋ ਕਿੱਥੇ-ਕਿੱਥੇ ਗਏ ਸਨ ਅਤੇ ਉਨ੍ਹਾਂ ਨੇ ਮੋਂਟਾਨਾ ਵਿੱਚ ਆਪਣੇ ਲੰਬੇ ਵੀਕਐਂਡ ਦੌਰਾਨ ਕੀ ਕੀਤਾ ਸੀ।

ਫਲਾਈਟ ਟਰੈਕਰਾਂ ਨੇ ਦਿਖਾਇਆ ਕਿ ਪ੍ਰਧਾਨ ਮੰਤਰੀ ਦਾ ਜਹਾਜ਼ 6 ਅਪ੍ਰੈਲ ਦੀ ਸ਼ਾਮ ਨੂੰ ਬੋਜ਼ਮੈਨ, ਮੋਂਟਾਨਾ ਵਿੱਚ ਉਤਰਿਆ ਅਤੇ 10 ਅਪ੍ਰੈਲ ਦੀ ਸ਼ਾਮ ਨੂੰ ਓਟਾਵਾ ਵਾਪਸ ਪਰਤਿਆ। ਟਰੂਡੋ ਦੇ ਦਫਤਰ ਨੇ ਯਾਤਰਾ ਦੇ ਸੰਬੰਧ ਵਿੱਚ ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

Share this news