Welcome to Perth Samachar
ਲੋਕਾਂ ਦੀ ਵੱਡੀ ਗਿਣਤੀ ਇਹ ਮਹਿਸੂਸ ਕਰਦੀ ਹੈ ਕਿ ਆਸਟ੍ਰੇਲੀਆ ਦੇ ਸਮਾਜਿਕ ਤਾਣੇ-ਬਾਣੇ ਦੇ ਸੰਤੁਲਨ ਵਿੱਚ ਵਿੱਤੀ ਤਣਾਵ ਅਤੇ ਵਿਗੜਦੀ ਆਰਥਿਕ ਸਮਾਨਤਾ ਕਾਰਨ ਨਿਘਾਰ ਆਇਆ ਹੈ। ਇੱਕ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਵਿਗੜ ਰਹੀ ਹੈ। ਪੰਜਾ ਵਿੱਚੋਂ ਦੋ ਆਸਟ੍ਰੇਲੀਅਨ ਮੌਜੂਦਾ ਵਿੱਤੀ ਸਮੱਸਿਆਵਾਂ ਕਾਰਨ ਗੰਭੀਰ ਚਿੰਤਾ ਵਿੱਚ ਹਨ।
ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਦਿਨੋ-ਦਿਨ ਵੱਧਦੀਆਂ ਕੀਮਤਾਂ ਅਤੇ ਵਿਆਜ ਦਰਾਂ ਦੇ ਹੋਏ ਲਗਾਤਾਰ ਵਾਧੇਆਂ ਕਾਰਨ 41 ਪ੍ਰਤਿਸ਼ਤ ਲੋਕ ਗਰੀਬੀ ਵਰਗੇ ਹਲਾਤਾਂ ਨਾਲ਼ ਜੂਝ ਰਹੇ ਹਨ। ਇਨ੍ਹਾਂ ਵਿੱਤੀ ਤਣਾਵਾਂ ਕਾਰਨ ਪਹਿਲਾਂ ਨਾਲੋਂ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਘੱਟਿਆ ਹੈ ਅਤੇ ਨਿਰਾਸ਼ਾ ਵਧੀ ਹੈ ਜਿਸ ਕਾਰਨ ਰਾਸ਼ਟਰ ਪ੍ਰਤੀ ਨਿਸ਼ਠਾ ਵਿਚ ਵੀ ਘਾਟ ਵੇਖਣ ਨੂੰ ਮਿਲੀ ਹੈ।
ਕਿਰਾਏਦਾਰਾਂ ਅਤੇ ਮੌਰਗੇਜ ਧਾਰਕਾਂ ਵਿੱਚ ਵੀ ਵੱਧਦੇ ਕਿਰਾਏ ਅਤੇ ਉੱਚ ਵਿਆਜ ਦਰਾਂ ਕਾਰਨ ਵਿੱਤੀ ਤਣਾਵ ਪਹਿਲਾਂ ਨਾਲੋਂ ਬਹੁਤ ਵਧਿਆ ਹੈ। ਇਸ ਵਿਸ਼ਲੇਸ਼ਣ ਵਿੱਚ ਆਸਟ੍ਰੇਲੀਆ ‘ਚ ਵੱਧ ਰਹੀ ਆਮਦਨ ਅਸਮਾਨਤਾ ਤੇ 84 ਪ੍ਰਤੀਸ਼ਤ ਲੋਕਾਂ ਨੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ।