Welcome to Perth Samachar

ਬਿਲਡਿੰਗ ਤੇ ਕੰਸਟ੍ਰਕਸ਼ਨ ਉਦਯੋਗ ‘ਚ ਮਾਈਗ੍ਰੇਸ਼ਨ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਨਵੀਂ ਪਹਿਲਕਦਮੀ

ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਅਤੇ ਰਾਜ ਵਿੱਚ ਬਿਲਡਿੰਗ ਅਤੇ ਕੰਸਟ੍ਰਕਸ਼ਨ ਉਦਯੋਗ ‘ਚ ਕੰਮ ਕਰ ਰਹੇ ਹੁਨਰਮੰਦ ਕਾਮਿਆਂ ਨੂੰ ਸਪਾਂਸਰ ਕਰਨ ਲਈ ਇੱਕ ਵੀਜ਼ਾ ਸਬਸਿਡੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ।

‘ਕੰਸਟਰਕਸ਼ਨ ਵੀਜ਼ਾ ਸਬਸਿਡੀ ਪ੍ਰੋਗਰਾਮ’ ਯੋਗ ਬਿਲਡਿੰਗ ਅਤੇ ਨਿਰਮਾਣ ਅਧਾਰਿਤ ਕੰਪਨੀਆਂ ਨੂੰ ਹਰ ਇੱਕ ਵਿਦੇਸ਼ੀ ਕਾਮੇ ਲਈ $10,000 ਤੱਕ ਦੀ ਸਬਸਿਡੀ ਦੀ ਪੇਸ਼ਕਸ਼ ਕਰਦਾ ਹੈ।

ਇਹ ਸਬਸਿਡੀਆਂ WA ਦੇ ਬਹੁਤ ਸਾਰੇ ਛੋਟੇ ਉਸਾਰੀ ਕਾਰੋਬਾਰਾਂ ਲਈ ਸੁਆਗਤੀ ਖ਼ਬਰਾਂ ਵਜੋਂ ਆਉਂਦੀਆਂ ਹਨ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਨੂੰ ਸਪਾਂਸਰ ਕਰਨ ਨਾਲ ਜੁੜੇ ਉੱਚ ਖਰਚਿਆਂ ਨੂੰ ਜਾਇਜ਼ ਠਹਿਰਾਉਣ ਵਿੱਚ ਅਸਮਰੱਥ ਰਹੇ ਹਨ।
ਪਰਥ ਤੋਂ ਪ੍ਰਵਾਸ ਮਾਹਰ ਨਰਿੰਦਰ ਕੌਰ ਸੰਧੂ ਨੇ ਦੱਸਿਆ ਕਿ $11 ਮਿਲੀਅਨ ਡਾਲਰ ਦਾ ਇਹ ਪ੍ਰੋਜੈਕਟ 1 ਜੁਲਾਈ 2023 ਨੂੰ ਸ਼ੁਰੂ ਹੋਇਆ ਸੀ ਅਤੇ WA ਦੇ ਰਿਹਾਇਸ਼ੀ ਅਤੇ ਵਪਾਰਕ ਨਿਰਮਾਣ ਉਦਯੋਗ ਵਿੱਚ ਗੰਭੀਰ ਹੁਨਰ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਦਾ ਅਜੇ ਤੱਕ ਦਾ ਸਭ ਤੋਂ ਵੱਡਾ ਉੱਦਮ ਹੈ।
ਨਰਿੰਦਰ ਨੇ ਅੱਗੇ ਦੱਸਿਆ ਕਿ ਸਿਵਲ ਇੰਜੀਨੀਅਰ, ਪ੍ਰੋਜੈਕਟ ਮੈਨੇਜਰਾਂ ਤੋਂ ਲੈਕੇ ਕਾਰਪੈਂਟਰ, ਪਲੰਬਰ,ਬ੍ਰਿਕਲੇਯਰਜ਼,ਵੈਲਡਰ, ਟਾਇਲਰ, ਇਲੈਕਟ੍ਰੀਸ਼ੀਅਨ, ਲੈਂਡਸਕੇਪਿੰਗ ਆਦਿ ਤੱਕ ਬਿਲਡਿੰਗ ਅਤੇ ਕੰਸਟ੍ਰਕਸ਼ਨ ਇੰਡਸਟਰੀ ਨਾਲ ਸੰਬੰਧਿਤ ਕਿੱਤਿਆਂ ਦੀ ਸੂਚੀ ਵਿੱਚ ਤਕਰੀਬਨ ਹਰ ਤਰ੍ਹਾਂ ਦੇ 59 ਇਨ-ਡਿਮਾਂਡ ਕਿੱਤੇ ਸ਼ਾਮਿਲ ਹਨ।
Share this news