Welcome to Perth Samachar

ਬ੍ਰਾਜ਼ੀਲ ‘ਚ ਹੜ੍ਹਾਂ ਨੇ ਮਚਾਈ ਤਬਾਹੀ, ਘੱਟੋ-ਘੱਟ 31 ਮੌਤਾਂ, ਹਜ਼ਾਰਾਂ ਲੋਕ ਹੋਏ ਬੇਘਰ

A home stands destroyed by a deadly cyclone in Mucum, Rio Grande do Sul state, Brazil, Wednesday, Sept. 6, 2023. An extratropical cyclone in southern Brazil caused floods in several cities. (AP Photo/Wesley Santos)

ਦੱਖਣੀ ਬ੍ਰਾਜ਼ੀਲ ਵਿੱਚ ਚੱਕਰਵਾਤੀ ਤੂਫਾਨ ਕਾਰਨ ਆਏ ਹੜ੍ਹ ਕਾਰਨ ਕਈ ਸ਼ਹਿਰਾਂ ਵਿੱਚ ਵਾਹਨ ਪਾਣੀ ਵਿੱਚ ਫਸ ਗਏ, ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਅਤੇ ਘਰ ਪਾਣੀ ਵਿੱਚ ਡੁੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਹੜ੍ਹ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ 2300 ਲੋਕ ਬੇਘਰ ਹੋ ਗਏ ਹਨ।

ਗਵਰਨਰ ਐਡੁਆਰਡੋ ਲਇਤੇ ਨੇ ਕਿਹਾ ਕਿ ਸੋਮਵਾਰ ਰਾਤ ਤੋਂ ਜਾਰੀ ਤੂਫਾਨ ਨੇ 60 ਤੋਂ ਵੱਧ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਤੂਫਾਨ ਰੀਓ ਗ੍ਰਾਂਡੇ ਡੋ ਸੁਲ ਰਾਜ ਲਈ ਸਭ ਤੋਂ ਵਿਨਾਸ਼ਕਾਰੀ ਤਬਾਹੀ ਬਣ ਗਿਆ ਹੈ।

ਲਇਤੇ ਨੇ ਸਰਕਾਰ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਕਿਹਾ, ”ਅਸੀਂ ਹਵਾਈ ਸਰਵੇਖਣ ਕਰਨ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਕੀਤਾ। ਇਸ ਤਬਾਹੀ ਨਾਲ ਨਦੀ ਦੇ ਕੰਢੇ ਰਹਿਣ ਵਾਲੇ ਲੋਕ ਹੀ ਨਹੀਂ ਸਗੋਂ ਪੂਰੇ ਸ਼ਹਿਰ ਪ੍ਰਭਾਵਿਤ ਹੋਏ ਹਨ।’

ਮੰਗਲਵਾਰ ਨੂੰ ਬਚਾਅ ਟੀਮਾਂ ਵੱਲੋਂ ਇਹ ਵੀਡੀਓ ਲਈ ਗਈ ਸੀ ਅਤੇ ਆਨਲਾਈਨ ਨਿਊਜ਼ ਸਾਈਟ ਜੀ 1 ਵੱਲੋਂ ਪ੍ਰਕਾਸ਼ਤ ਇਸ ਵੀਡੀਓ ਵਿੱਚ ਕੁਝ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਖੜ੍ਹੇ ਹੋ ਕੇ ਮਦਦ ਲਈ ਗੁਹਾਰ ਲਗਾ ਰਹੇ। ਸੜਕਾਂ ’ਤੇ ਵਗਦੇ ਤੇਜ਼ ਪਾਣੀ ਨੇ ਕਈ ਇਲਾਕਿਆਂ ਦਾ ਮੁੱਖ ਸ਼ਹਿਰਾਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਕੱਟ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਲਇਤੇ ਨੇ ਬੁੱਧਵਾਰ ਨੂੰ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ। ਦੇਸ਼ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 2300 ਲੋਕ ਬੇਘਰ ਹੋ ਗਏ ਹਨ। ਨਾਲ ਹੀ 3 ਹਜ਼ਾਰ ਹੋਰ ਲੋਕਾਂ ਨੂੰ ਅਸਥਾਈ ਤੌਰ ‘ਤੇ ਆਪਣੇ ਘਰ ਛੱਡਣੇ ਪਏ।

Share this news