Welcome to Perth Samachar
ਪੁਲਿਸ ਨੂੰ ਬਕਲੀ (ਮੈਲਬੋਰਨ) ਵਿਖੇ ਇੱਕ ਖਾਲੀ ਸੜਕ ‘ਤੇ ਬਿੰਨ ਵਿੱਚ ਮਿਲੀ ਲਾਸ਼ ਦੀ ਪਹਿਚਾਣ ਭਾਰਤੀ ਮੂਲ ਦੀ ਸ਼ਵੇਤਾ ਮਦਗਨੀ ਵਜੋਂ ਹੋਈ ਹੈ, ਉਹ ਮੈਲਬੋਰਨ ਦੀ ਰਹਿਣ ਵਾਲੀ ਸੀ ਅਤੇ ਆਪਣੇ ਪਤੀ ਤੇ ਬੱਚੇ ਨਾਲ ਮਿਰਕਾ ਵਿਖੇ ਆਪਣੇ ਹੀ ਘਰ ਵਿੱਚ ਰਹਿੰਦੇ ਸਨ, ਜੋ 2016 ਵਿੱਚ ਜੋੜੇ ਨੇ ਖ੍ਰੀਦਿਆ ਸੀ। ਸ਼ਵੇਤਾ ਦੇ ਕਤਲ ਨਾਲ ਸਬੰਧਤ ਪੁਲਿਸ ਵਲੌਂ ਪੋਇੰਟ ਕੁੱਕ ਵਿਖੇ ਵੀ ਛਾਣਬੀਣ ਕੀਤੀ ਜਾ ਰਹੀ ਹੈ, ਜਿੱਥੇ ਸ਼ਵੇਤਾ ਦਾ ਕਤਲ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਵੇਤਾ ਦੀ ਲਾਸ਼ ਮਿਲਣ ਤੋਂ ਪਹਿਲਾਂ ਹੀ ਉਸਦਾ ਪਤੀ ਆਪਣੇ ਬੱਚੇ ਨਾਲ ਆਸਟ੍ਰੇਲੀਆ ਛੱਡ ਇੰਡੀਆ ਚਲਾ ਗਿਆ ਦੱਸਿਆ ਜਾ ਰਿਹਾ ਹੈ।