Welcome to Perth Samachar
ਇਕ ਔਰਤ ਅਦਾਲਤ ਦਾ ਸਾਹਮਣਾ ਕਰ ਰਹੀ ਹੈ, ਜਿਸ ‘ਤੇ ਇਕ 14 ਸਾਲ ਦੀ ਉਮਰ ਦੇ ਲੜਕੇ ਨੂੰ ਆਪਣੀ ਧੀ ਨਾਲ ਬੈੱਡਰੂਮ ਵਿਚ ਫੜਨ ਤੋਂ ਬਾਅਦ ਉਸ ਨੂੰ ਚਾਕੂ ਮਾਰਨ ਦਾ ਦੋਸ਼ ਹੈ। 14 ਸਾਲਾ ਲੜਕੇ ਨੂੰ ਮੰਗਲਵਾਰ ਰਾਤ 8 ਵਜੇ ਦੇ ਕਰੀਬ ਪਰਥ ਦੇ ਇੱਕ ਘਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।
ਪਰਥ ਦੀ ਆਰਮਾਡੇਲ ਮੈਜਿਸਟ੍ਰੇਟ ਅਦਾਲਤ 47 ਸਾਲਾ ਔਰਤ ‘ਤੇ ਕਥਿਤ ਤੌਰ ‘ਤੇ 20 ਸੈਂਟੀਮੀਟਰ ਦੇ ਚਾਕੂ ਨਾਲ ਨਾਬਾਲਿਗ ਦੀ ਪਿੱਠ ਅਤੇ ਛਾਤੀ ਵਿੱਚ ਚਾਰ ਵਾਰ ਵਾਰ ਕਰਨ ਦੇ ਦੋਸ਼ ਲੱਗੇ ਹਨ। ਬਲੇਡ ਚਮੜੀ ਦੇ ਹੇਠਾਂ ਲਗਭਗ 2 ਸੈਂਟੀਮੀਟਰ ਤੱਕ ਵੜ੍ਹ ਜਾਣ ਤੋਂ ਬਾਅਦ ਲੜਕੇ ਨੂੰ ਗੰਭੀਰ ਪਰ ਗੈਰ ਜਾਨਲੇਵਾ ਸੱਟਾਂ ਦੇ ਨਾਲ ਰਾਇਲ ਪਰਥ ਹਸਪਤਾਲ ਲਿਜਾਇਆ ਗਿਆ।
ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬੁਧਵਾਰ ਨੂੰ ਆਰਮਾਡੇਲ ਮੈਜਿਸਟ੍ਰੇਟ ਅਦਾਲਤ ਵਿਚ ਗੈਰ-ਕਾਨੂੰਨੀ ਤੌਰ ‘ਤੇ ਜ਼ਖਮੀ ਕਰਨ ਦੇ ਦੋਸ਼ ਵਿਚ ਪੇਸ਼ ਕੀਤਾ ਗਿਆ ਸੀ। ਸੁਣਵਾਈ ਦੌਰਾਨ ਅਦਾਲਤ ਨੂੰ ਪਤਾ ਲੱਗਾ ਕਿ ਲੜਕੇ ਨੂੰ ਉਸ ਦੀ ਧੀ ਵਲੋਂ ਔਰਤ ਦੇ ਘਰ ਵਿਚ ਲਿਜਾਂਦਾ ਗਿਆ ਸੀ, ਔਰਤ ਇਸ ਗੱਲ ਤੋਂ ਅਣਜਾਣ ਸੀ ਕਿ ਦੋਵੇਂ ਡੇਟ ਕਰ ਰਹੇ ਸਨ।
ਮੈਜਿਸਟਰੇਟ ਨੇ ਅਪਰਾਧ ਨੂੰ “ਬਹੁਤ ਗੰਭੀਰ” ਦੱਸਿਆ, ਹਾਲਾਂਕਿ ਉਹ ਔਰਤ ਨੂੰ 15 ਨਵੰਬਰ ਨੂੰ ਅਗਲੀ ਅਦਾਲਤ ਵਿੱਚ ਪੇਸ਼ ਹੋਣ ਤੱਕ ਜ਼ਮਾਨਤ ਦੇਣ ਲਈ ਸਹਿਮਤ ਹੋ ਗਿਆ। ਉਸ ਨੂੰ ਆਪਣੇ ਪਾਰਕਵੁੱਡ ਵਾਲੇ ਘਰ ਵਿੱਚ ਰਹਿਣ, ਆਪਣਾ ਪਾਸਪੋਰਟ ਸੌਂਪਣ ਲਈ ਕਿਹਾ ਗਿਆ ਹੈ ਅਤੇ ਉਸ ਨੂੰ ਆਪਣੀ ਧੀ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੈ, ਜੋ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਹੇਗੀ।
ਔਰਤ ਨੇ ਅਦਾਲਤ ਦੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਤਫ਼ਤੀਸ਼ ਜਾਰੀ ਹੈ।