Welcome to Perth Samachar

ਰੈਫਰੈਂਡਮ ਦੇ ਹਿਮਾਇਤੀ ਨੇਤਾਵਾਂ ਨੇ ਰਾਏਸ਼ੁਮਾਰੀ ਦੇ ਨਤੀਜਿਆਂ ‘ਤੇ ਤੋੜੀ ਚੁੱਪ

ਹਾਲ ਹੀ ਵਿੱਚ ਜਾਰੀ ਇੱਕ ਖੁੱਲੇ ਪੱਤਰ ਵਿੱਚ ਉਨ੍ਹਾਂ ਆਸਟ੍ਰੇਲੀਅਨ ਲੋਕਾਂ ਜਿਨ੍ਹਾਂ ਨੇ ਇਸ ਰਾਏਸ਼ੁਮਾਰੀ ਵਿੱਚ ਸੰਵਿਧਾਨ ਦੀ ਸੋਧ ਦੇ ਖ਼ਿਲਾਫ਼ ਵੋਟ ਪਾਈ ਸੀ, ਦੀ ਆਲੋਚਨਾ ਕੀਤੀ ਗਈ ਹੈ ਅਤੇ ਇਸ ਨੂੰ ‘ਨਸਲਵਾਦੀ’ ਸੋਚ ਦਾ ਪ੍ਰਤੀਕ ਆਖਿਆ ਗਿਆ।

‘ਹਾਂ ਮੁਹਿੰਮ’ ਦੇ ਨੇਤਾਵਾਂ ਨੇ 14 ਅਕਤੂਬਰ ਦੀ ਰਾਏਸ਼ੁਮਾਰੀ ਉੱਤੇ ਆਪਣੀ ਚੁੱਪ ਤੋੜਦਿਆਂ ਇਸ ਨਤੀਜੇ ਨੂੰ ‘ਸ਼ਰਮਨਾਕ ਅਤੇ ਨਸਲਵਾਦੀ’ ਦੱਸਿਆ ਹੈ। ਇਸ ਖੁੱਲੇ ਪੱਤਰ ਉਤੇ ਕਿਸੇ ਦੇ ਦਸਤਖਤ ਨਹੀਂ ਹਨ ਜਿਸ ਕਰਕੇ ਇਹ ਸਾਫ ਨਹੀਂ ਕਿ ਇਹ ਕਿਸ ਵਲੋਂ ਹੈ ਪਰ ਇਸ ਦੇ ਲੇਖਕਾਂ ਨੇ ਇਸ ਰਾਏਸ਼ੁਮਾਰੀ ਦੇ ਨਤੀਜੇ ਨੂੰ ‘ਅਪਮਾਨਜਨਕ’ ਆਖਿਆ ਹੈ।

ਇਸ ਰਾਏਸ਼ੁਮਾਰੀ ਵਿਚ 60.69 ਫੀਸਦੀ ਲੋਕਾਂ ਨੇ ਨਾ-ਵੋਟ ਅਤੇ 39.31 ਫੀਸਦੀ ਨੇ ਹਾਂ-ਵੋਟ ਪਾਈ ਸੀ। ਆਸਟ੍ਰੇਲੀਆ ਦੇ ਹਰ ਰਾਜ ਦੇ ਲੋਕਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਤੇ ਕੇਵਲ ਆਸਟ੍ਰੇਲੀਅਨ ਕੈਪੀਟਲ ਟੈਰੀਟੋਰੀ ਦੇ ਲੋਕਾਂ ਨੇ ਇਸ ਦੀ ਹਮਾਇਤ ਕੀਤੀ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਵੀ ਇਸ ਨਤੀਜੇ ਉੱਤੇ ਨਿਰਾਸ਼ਾ ਜ਼ਾਹਿਰ ਕੀਤੀ ਪਰ ਕਿਹਾ ਕਿ ਲੋਕਾਂ ਦੀ ਇੱਛਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
Share this news