Welcome to Perth Samachar
ਮੈਲਬੋਰਨ: ਪੱਛਮੀ ਮੈਲਬੋਰਨ ਵਿੱਚ ਹੈਂਪਸ਼ਾਇਰ ਰੋਡ ‘ਤੇ ਇੱਕ ਰੈਸਟੋਰੈਂਟ ਤੋਂ ਕਾਰ ਚੋਰੀ ਕਰਨ ਵਾਲੇ 24 ਸਾਲਾ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਨੌਜਵਾਨ ਕਾਰ ਚੋਰ ਨੂੰ ਕਾਰ ਸਮੇਤ ਡਰਹਮ ਰੋਡ ‘ਤੇ ਰਾਤ 2 ਵਜੇ ਸਪੋਟ ਕੀਤਾ ਗਿਆ ਸੀ, ਜਿਸਤੋਂ ਬਾਅਦ ਉਸਦਾ ਪਿੱਛਾ ਕੀਤਾ ਗਿਆ ਤੇ ਇਸ ਸਭ ਦੌਰਾਨ ਨੌਜਵਾਨ ਚੋਰ ਨੇ ਪੁਲਿਸ ਦੀ ਗੱਡੀ ਨੂੰ ਵੀ ਠੋਕ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਦੌਰਾਨ ਕਾਰ ਇੱਕ ਘਰ ਵਿੱਚ ਜਾ ਮਾਰੀ, ਜਿੱਥੋਂ ਪੁਲਿਸ ਨੇ ਨੌਜਵਾਨ ਚੋਰ ਨੂੰ ਗ੍ਰਿਫਤਾਰ ਕਰ ਲਿਆ।