Welcome to Perth Samachar
ਆਸਟ੍ਰੇਲੀਆ ਬੰਗਲਾਦੇਸ਼ ਨੂੰ ਲਗਭਗ 235 ਮਿਲੀਅਨ ਅਮਰੀਕੀ ਡਾਲਰ ਮੁਹੱਈਆ ਕਰਵਾਏਗਾ ਤਾਂ ਜੋ ਮਿਆਂਮਾਰ ‘ਚ ਜ਼ਬਰਦਸਤੀ ਵਿਸਥਾਪਿਤ ਕਰਾਏ ਗਏ 10 ਲੱਖ ਤੋਂ ਵੱਧ ਰੋਹਿੰਗਿਆ ਲੋਕਾਂ ਦੀ ਉਨ੍ਹਾਂ ਦੀ ਮਾਤ ਭੂਮੀ ‘ਚ ਸਨਮਾਨਜਨਕ ਵਾਪਸੀ ਕਰਵਾਈ ਜਾ ਸਕੇ। ਇਸ ਸਬੰਧੀ ਸਥਾਨਕ ਮੀਡੀਆ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ।
ਰਿਪੋਰਟ ਮੁਤਾਬਕ ਬੰਗਲਾਦੇਸ਼ ਦੀ ਰਾਸ਼ਟਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਇਹ ਵਚਨਬੱਧਤਾ ਉਦੋਂ ਆਈ, ਜਦੋਂ ਬੰਗਲਾਦੇਸ਼ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਜੇਰੇਮੀ ਬਰੂਅਰ ਨੇ ਢਾਕਾ ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵਿਦਾਇਗੀ ਮੁਲਾਕਾਤ ਕੀਤੀ।
ਰੋਹਿੰਗਿਆ ਮੁੱਦੇ ‘ਤੇ ਰਾਜਦੂਤ ਨੇ ਮਿਆਂਮਾਰ ਨੂੰ ਜ਼ਬਰਦਸਤੀ ਵਿਸਥਾਪਿਤ ਰੋਹਿੰਗਿਆ ਦੀ ਸਨਮਾਨਜਨਕ ਵਾਪਸੀ ਲਈ ਬੰਗਲਾਦੇਸ਼ ਨੂੰ ਆਪਣੇ ਦੇਸ਼ ਦੇ ਸਮਰਥਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਉਨ੍ਹਾਂ ਲਈ ਲਗਭਗ 235 ਮਿਲੀਅਨ ਡਾਲਰ ਦੇਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਮਿਆਂਮਾਰ ਤੋਂ 10 ਲੱਖ ਤੋਂ ਵੱਧ ਵਿਸਥਾਪਿਤ ਰੋਹਿੰਗਿਆ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 300 ਕਿਲੋਮੀਟਰ ਦੱਖਣ-ਪੂਰਬ ਵਿੱਚ ਕਾਕਸ ਬਾਜ਼ਾਰ ਵਿੱਚ ਰਹਿ ਰਹੇ ਹਨ।