Welcome to Perth Samachar

ਸਿਡਨੀ ਏਅਰਪੋਰਟ ‘ਤੇ ‘ਜਹਾਜ਼’ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਜਿੰਮੇਵਾਰ ਵਿਅਕਤੀ ਗ੍ਰਿਫ਼ਤਾਰ

 ਆਸਟ੍ਰੇਲੀਆ ਤੋਂ ਮਲੇਸ਼ੀਆ ਜਾਣ ਵਾਲੀ ਇੱਕ ਬਿਜ਼ਨੈੱਸ ਏਅਰਲਾਈਨ ਦਾ ਜਹਾਜ਼ ਐਮਰਜੈਂਸੀ ਸਥਿਤੀ ਤੋਂ ਬਾਅਦ ਸਿਡਨੀ ਪਰਤ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ MH122 ਨੇ ਸਿਡਨੀ ਹਵਾਈ ਅੱਡੇ ਤੋਂ ਦੁਪਹਿਰ 1:40 ਵਜੇ ਕੁਆਲਾਲੰਪੁਰ ਲਈ ਅੱਠ ਘੰਟੇ ਦੀ ਉਡਾਣ ਭਰੀ ਪਰ ਸਵੇਰੇ 3:47 ਵਜੇ ਇਹ ਰਨਵੇਅ ‘ਤੇ ਵਾਪਸ ਉਤਰ ਗਈ।

ਇਸ ਮਾਮਲੇ ਵਿਚ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਇੱਕ 45 ਸਾਲਾ ਵਿਅਕਤੀ ਨੂੰ ਐਮਰਜੈਂਸੀ ਸਥਿਤੀ ਲਈ ਗ੍ਰਿਫ਼ਤਾਰ ਕੀਤਾ ਹੈ। ਕੁਆਲਾਲੰਪੁਰ ਲਈ ਜਾ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਵਿੱਚ ਵਿਅਕਤੀ ਨੇ ਇਸਲਾਮ ਬਾਰੇ ਬਿਆਨਬਾਜ਼ੀ ਕੀਤੀ ਅਤੇ ਚਾਲਕ ਦਲ ਅਤੇ ਯਾਤਰੀਆਂ ਨੂੰ ਕਥਿਤ ਤੌਰ ‘ਤੇ ਧਮਕੀ ਵੀ ਦਿੱਤੀ। ਫਲਾਈਟ ਨੂੰ ਸਿਡਨੀ ਹਵਾਈ ਅੱਡੇ ‘ਤੇ ਰੋਕੇ ਜਾਣ ਤੋਂ ਬਾਅਦ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਐਮਰਜੈਂਸੀ ਬਾਰੇ ਇੱਕ ਕਾਲ ਆਈ ਸੀ ਪਰ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ। ਜਹਾਜ਼ ਨੂੰ ਕੁਝ ਘੰਟਿਆਂ ਬਾਅਦ ਰਨਵੇਅ ਦੇ ਅੰਤ ‘ਤੇ ਐਮਰਜੈਂਸੀ ਵਾਹਨਾਂ ਦੇ ਨਾਲ ਖੜ੍ਹਾ ਕਰ ਦਿੱਤਾ ਗਿਆ। ਫਿਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ਤੋਂ ਉਤਾਰ ਲਿਆ ਗਿਆ।

ਇਸ ਦੌਰਾਨ ਸਿਡਨੀ ਹਵਾਈ ਅੱਡੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਘਟਨਾ ਦੇ ਪ੍ਰਬੰਧਨ ਵਿੱਚ ਐਮਰਜੈਂਸੀ ਏਜੰਸੀਆਂ ਦਾ ਸਮਰਥਨ ਕਰ ਰਹੇ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ “ਹਵਾਈ ਅੱਡਾ ਚਾਲੂ ਹੈ ਅਤੇ ਉਡਾਣਾਂ ਲੈਂਡ ਤੇ ਟੈਕਆਫ ਕਰ ਰਹੀਆਂ ਹਨ।”

Share this news