Welcome to Perth Samachar


54 ਸਾਲਾ ਹਾਲੀਵੁੱਡ ਅਦਾਕਾਰ ਹਿਊਗ ਜੈਕਮੈਨ ਅਤੇ ਉਨ੍ਹਾਂ ਦੀ 67 ਸਾਲਾ ਪਤਨੀ ਡੇਬੋਰਾ-ਲੀ ਫਰਨੇਸ ਵਿਆਹ ਦੇ 27 ਸਾਲ ਬਾਅਦ ਵੱਖ ਹੋ ਰਹੇ ਹਨ। ਦੋਵਾਂ ਨੇ ਐਲਾਨ ਕੀਤਾ ਹੈ ਕਿ ਉਹ ਤਲਾਕ ਲੈ ਰਹੇ ਹਨ। ਉਨ੍ਹਾਂ ਨੇ ਪੀਪਲ ਮੈਗਜ਼ੀਨ ਨੂੰ ਦਿੱਤੇ ਸਾਂਝੇ ਬਿਆਨ ‘ਚ ਇਹ ਜਾਣਕਾਰੀ ਦਿੱਤੀ।
ਆਸਟ੍ਰੇਲੀਅਨ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਲਗਭਗ ਤਿੰਨ ਦਹਾਕਿਆਂ ਤੋਂ ਇੱਕ ਸ਼ਾਨਦਾਰ ਅਤੇ ਪਿਆਰ ਨਾਲ ਭਰੇ ਵਿਆਹ ਦੇ ਬੰਧਨ ਵਿੱਚ ਪਤੀ ਅਤੇ ਪਤਨੀ ਦੇ ਰੂਪ ਵਿੱਚ ਇਕੱਠੇ ਰਹਿਣ ਦਾ ਆਸ਼ੀਰਵਾਦ ਮਿਲਿਆ ਹੈ। ਸਾਡੀ ਯਾਤਰਾ ਹੁਣ ਬਦਲ ਰਹੀ ਹੈ ਅਤੇ ਅਸੀਂ ਆਪਣੀ ਨਿੱਜੀ ਭਲਾਈ ਲਈ ਵੱਖ ਹੋਣ ਦਾ ਫੈਸਲਾ ਕੀਤਾ ਹੈ।’
ਉਨ੍ਹਾਂ ਇਹ ਵੀ ਕਿਹਾ, “ਪਰਿਵਾਰ ਹਮੇਸ਼ਾ ਤੋਂ ਹੀ ਸਾਡੀ ਪਹਿਲੀ ਤਰਜੀਹ ਰਿਹਾ ਹੈ ਅਤੇ ਰਹੇਗਾ। ਅਸੀਂ ਜੀਵਨ ਦੇ ਇਸ ਅਗਲੇ ਪੜਾਅ ਨੂੰ ਪਿਆਰ ਅਤੇ ਦਿਆਲਤਾ ਨਾਲ ਸ਼ੁਰੂ ਕਰ ਰਹੇ ਹਾਂ।”
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਟੈਲੀਵਿਜ਼ਨ ਸੀਰੀਜ਼ ‘ਕੋਰੇਲੀ’ ਦੀ ਸ਼ੂਟਿੰਗ ਦੌਰਾਨ ਸਾਲ 1995 ਵਿੱਚ ਦੋਵੇ ਇੱਕ-ਦੂਜੇ ਨੂੰ ਮਿਲੇ ਸਨ ਅਤੇ ਅਗਲੇ ਹੀ ਸਾਲ ਵਿਆਹ ਕਰਵਾ ਲਿਆ ਸੀ। ਅਦਾਕਾਰ ਜੈਕਮੈਨ ਤੇ ਫਰਨੇਸ ਦੇ ਕੋਲ 23 ਅਤੇ 18 ਸਾਲਾਂ ਦੇ 2 ਬੱਚੇ ਹਨ- ਆਸਕਰ ਅਤੇ ਏਵਾ।