Welcome to Perth Samachar
ਮੈਲਬੋਰਨ- ਇਸ ਹਫਤੇ ਤੋਂ ਆਸਟ੍ਰੇਲੀਆ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਵੀਜੇ ਜਾਰੀ ਕਰਨ ਸਬੰਧੀ ਹੋਰ ਵੀ ਸਖਤ ਹੋਣ ਜਾ ਰਿਹਾ ਹੈ। ਸ਼ਨੀਵਾਰ ਤੋਂ ਆਈਲੈਟਸ ਲਈ ਜਰੂਰੀ ਬੈਂਡ ਵਧਾ ਦਿੱਤੇ ਜਾਣਗੇ, ਇਸਦੇ ਨਾਲ ਹੀ ਵਿਦਿਆਰਥੀਆਂ ਸਬੰਧੀ ਕਿਸੇ ਵੀ ਤਰ੍ਹਾਂ ਅਣਗਹਿਲੀ ਵਰਤਣ ਵਾਲੇ ਵਿੱਦਿਅਕ ਅਦਾਰਿਆਂ ਨੂੰ ਆਸਟ੍ਰੇਲੀਆ ਸਰਕਾਰ ਰੱਦ ਕਰਨ ਲਈ ਨਿਯਮ ਵਧੇਰੇ ਸਰਲ ਕਰਨ ਜਾ ਰਹੀ ਹੈ।
ਆਸਟ੍ਰੇਲੀਆ ਸਰਕਾਰ ਦਾ ਅੰਤਰ-ਰਾਸ਼ਟਰੀ ਵਿਦਿਆਰਥੀਆਂ ਪ੍ਰਤੀ ਇਹ ਰੱਵਈਆ ਅਪਨਾਉਣ ਦਾ ਮੁੱਖ ਮਕਸਦ ਰਿਕਾਰਡ ਮਾਈਗ੍ਰੇਸ਼ਨ ਨੂੰ ਰੋਕਣਾ ਹੈ। ਸਰਕਾਰ ਦਾ ਮਕਸਦ ਆਉਂਦੇ 2 ਸਾਲਾਂ ਵਿੱਚ ਆਸਟ੍ਰੇਲੀਆ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਅੱਧਾ ਕਰਨਾ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਵਾਂ ਜੈਨੁਅਨ ਟੈਸਟ ਵੀ ਦੇਣਾ ਲਾਜਮੀ ਹੋ ਜਾਏਗਾ, ਜਿਸ ਤੋਂ ਪਤਾ ਲੱਗ ਸਕੇਗਾ ਕਿ ਵਿਦਿਆਰਥੀ ਦਾ ਮੁੱਖ ਮਕਸਦ ਪੜ੍ਹਾਈ ਕਰਨਾ ਹੈ ਜਾਂ ਕੰਮ ਕਰਨਾ। ਇਸ ਤੋਂ ਇਲਾਵਾ ਵੀਜੀਟਰ ਵੀਜਿਆਂ ‘ਤੇ ‘ਨੋ ਫਰਦਰ ਸਟੇਅ’ ਦੀ ਕੰਡੀਸ਼ਨ ਵੀ ਲਾਈ ਜਾਏਗੀ।