Welcome to Perth Samachar


ਇਹ ਮੰਨਿਆ ਜਾਂਦਾ ਹੈ ਕਿ ਪੰਜਾਂ ਵਿੱਚੋਂ ਇੱਕ ਆਸਟ੍ਰੇਲੀਅਨ ਕਿਸੇ ਨਾ ਕਿਸੇ ਕਿਸਮ ਦੀ ਮੌਸਮੀ ਐਲਰਜੀ ਨਾਲ਼ ਪੀੜਤ ਹੈ। ਸਤੰਬਰ ਤੋਂ ਦਸੰਬਰ ਤੱਕ ਇਨ੍ਹਾਂ ਮੌਸਮੀ ਐਲਰਜੀਆਂ, ਜਿਵੇਂ ਕਿ ਹੇ ਫੀਵਰ, ਹਵਾ ਵਿਚ ਪੋਲਨ ਵਧਣ ਨਾਲ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਮੈਲਬੋਰਨ ਪੋਲਨ ਕਾਉਂਟ ਦੇ ਐਰੋਬਾਇਓਲੋਜਿਸਟ ਅਤੇ ਲੀਡ ਡਾ. ਐਡਵਿਨ ਲੈਂਮਪੂਗਨਾਨੀ ਨੇ ਕਿਹਾ ਕਿ ਬਸੰਤ ਰੁੱਤ ਵਿਚ ਘਾਹ ਵਧਣ ਨਾਲ ਐਲਰਜੀ ਸਭ ਤੋਂ ਸਿਖਰ ਤੇ ਹੁੰਦੀ ਹੈ। ਘਾਹ ਵਿਚ ਮੌਜੂਦ ਐਲਰਜਨ ਇਸ ਲਈ ਮੁਖ ਤੋਰ ਤੇ ਜ਼ਿਮੇਮਰ ਹੁੰਦੇ ਹਨ।
ਮੌਸਮ ਵਿਭਾਗ ਵਲੋਂ ‘ਐਲ ਨੀਨੋ’ ਘੋਸ਼ਿਤ ਕੀਤੇ ਜਾਨ ਦਾ ਸਿੱਧਾ ਮਤਲਬ ਇਹ ਹੈ ਕਿ ਦੇਸ਼ ਦੇ ਵੱਡੇ ਹਿੱਸੇ ਵਿੱਚ ਗਰਮ ਅਤੇ ਖੁਸ਼ਕ ਮੌਸਮ ਹੋਣ ਦਾ ਅੰਦਾਜ਼ਾ ਹੈ।
ਮਿਸਟਰ ਲੈਂਮਪੂਗਨਾਨੀ ਨੇ ਕਿਹਾ ਕਿ,”ਮੌਸਮ ਖੁਸ਼ਕ ਰਹਿਣ ਤੇ ਪੌਦਿਆਂ ਅਤੇ ਖਾਸ ਤੌਰ ‘ਤੇ ਘਾਹ ਨੂੰ ਵਧਣ ਲਈ ਉਪਯੁਕਤ ਜਲਵਾਯੂ ਨਹੀਂ ਮਿਲ਼ਦਾ ਜਿਸ ਕਰਕੇ ਪੋਲਨ ਦਾ ਮੌਸਮ ਸਮੇਂ ਤੋਂ ਪਹਿਲਾਂ ਵੀ ਖਤਮ ਹੋ ਸਕਦਾ ਹੈ। ਕਿਓਂਕਿ ਇਸ ਸਾਲ ਐਲਰਜੀ ਵਾਲਾ ਮੌਸਮ ਵਕਤ ਤੋਂ ਪਹਿਲਾਂ ਸ਼ੁਰੂ ਹੋ ਗਿਆ ਹੈ ਤਾਂ ਇਹ ਮੁਮਕਿਨ ਹੈ ਕਿ ਇਹ ਸਮੇਂ ਤੋਂ ਪਹਿਲਾਂ ਖਤਮ ਹੋ ਜਾਵੇ ”