Welcome to Perth Samachar

10 ਸਾਲਾ ‘ਚ NSW ਸਕੂਲਾਂ ’ਚ ਭਾਰਤੀ ਬੱਚਿਆਂ ਦੀ ਗਿਣਤੀ ਹੋਈ ਦੁੱਗਣੀ

2012 ਵਿੱਚ ਤਕਰੀਬਨ 30,000 ਬੱਚੇ ਅਜਿਹੇ ਸਨ ਜੋ ਘਰ ‘ਚ ਕੋਈ ਭਾਰਤੀ ਭਾਸ਼ਾ ਬੋਲਦੇ ਸਨ, ਪਰ 2022 ਵਿਚ ਇਹ ਆਂਕੜੇ ਵੱਧ ਕੇ 65,000 ਬੱਚਿਆਂ ਤੱਕ ਹੋ ਗਏ ਹਨ ਅਤੇ ਹੁਣ ਪਬਲਿਕ ਸਕੂਲਾਂ ਦੇ 22.1% ਵਿਦਿਆਰਥੀ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਵਾਲੇ ਪਿਛੋਕੜ ਤੋਂ ਹਨ।
ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ਼ ਐਜੂਕੇਸ਼ਨ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਨਿਊ ਸਾਊਥ ਵੇਲਜ਼ ਦੇ ਸਕੂਲਾਂ ‘ਚ ਭਾਰਤੀ ਭਾਸ਼ਾਵਾਂ ਬੋਲਣ ਵਾਲੇ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
‘ਦਾ ਪੌਂਡਜ਼ ਹਾਈ ਸਕੂਲ’ ਦੀ ਅਧਿਆਪਕ ਜੋ ਕਿ ਸਾਇੰਸ ਵਿਭਾਗ ਦੇ ਮੁਖੀ ਹਨ, ਨੇ ਇਸ ਰਿਪੋਰਟ ਦਾ ਵੇਰਵਾ, ਸਰਕਾਰ ਦੀਆਂ ਸਹੂਲਤੀ ਨੀਤੀਆਂ ਅਤੇ ਆਪਣਾ ਤਜੁਰਬਾ ਸਾਂਝਾ ਕੀਤਾ।  ਉਨ੍ਹਾਂ ਦਾ ਕਹਿਣਾ ਹੈ ਕਿ 1998 ਤੋਂ ਲੈਕੇ ਹੁਣ ਤੱਕ ਸਕੂਲ ਵਿੱਚ ਉਹਨਾਂ ਨੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਬੱਚਿਆਂ ਦੀ ਸਹੂਲਤ ਲਈ ਨੀਤੀਆਂ ਬਣਦੀਆਂ ਦੇਖੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲਾਂ  ਵਿਚ ਸੱਭਿਆਚਾਰਕ ਗਤੀਵਿਧੀਆਂ ਦੀ ਬਹੁਤਾਤ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵੱਧ ਰਹੀ ਗਿਣਤੀ ਬਾਰੇ ਵੀ ਜ਼ਿਕਰ ਕੀਤਾ।
Share this news